ਮੁਕਤਸਰ ''ਚ ਹੋਣ ਵਾਲੇ ਮਾਘੀ ਮੇਲੇ ''ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਜਾਣੋ ਰੂਟ ਪਲਾਨ

Friday, Jan 13, 2023 - 12:25 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : 40 ਮੁਕਤਿਆਂ ਦੀ ਯਾਦ ਵਿਚ ਲੱਗਣ ਵਾਲੇ ਪਵਿੱਤਰ ਮਾਘੀ ਮੇਲੇ ਦੀ ਟਰੈਫਿਕ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਪੁਲਸ ਵਿਭਾਗ ਵੱਲੋਂ ਰੂਟ ਪਲਾਨ ਤਿਆਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਉਪਿੰਦਰਜੀਤ ਸਿੰਘ ਘੁੰਮਣ ਆਈ. ਪੀ. ਐੱਸ. ਸੀਨੀਅਰ ਪੁਲਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਜੀ ਨੇ ਦਿੱਤੀ। ਐੱਸ. ਐੱਸ. ਪੀ. ਨੇ ਦੱਸਿਆਂ ਕਿ ਸ਼ਹਿਰ ’ਚ ਹੈਵੀ ਵਹੀਕਲਾਂ ਨੂੰ ਆਉਣ ਦੀ ਮਨਾਹੀ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਜ਼ਿਲਿਆਂ ਦੀ ਟਰੈਫਿਕ ਪੁਲਸ ਨੂੰ ਇਸ ਸਬੰਧੀ ਚੌਕਸ ਕੀਤਾ ਗਿਆ ਕਿ ਉਹ ਫਿਰੋਜ਼ਪੁਰ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂਹਰਸਹਾਏ ਪਾਸ ਆਉਣ ਵਾਲ ਹੈਵੀ ਵਹੀਕਲਾਂ ਲਈ ਬਦਲਵੇ ਪ੍ਰਬੰਧ ਕਰਨਗੇ।

ਸ਼ਹਿਰ ਦੇ ਬਾਹਰੋਂ ਜਾਣ ਵਾਲੇ ਲੈਣ ਇਹ ਰੂਟ

1. ਮਲੋਟ ਰੋਡ ਤੋਂ ਕੋਟਕਪੂਰਾ, ਫਰੀਦਕੋਟ, ਮੋਗਾ ਜਾਣ ਲਈ ਨਵਾਂ ਬਾਈਪਾਸ ਨੇੜੇ ਰਾਧਾ ਸੁਆਮੀ ਡੇਰਾ ਤੋਂ ਸੈਨਿਕ ਰੈਸਟ ਹਾਊਂਸ ਤੋਂ ਪਿੰਡ ਸੰਗੂਧੌਣ ਤੋਂ ਨਵਾਂ ਬਾਈਪਾਸ ਉਦੇਕਰਨ ਹੁੰਦੇ ਹੋਏ ਅੱਗੇ ਜਾਣਗੇ।

2. ਪੰਨੀਵਾਲਾ, ਅਬੋਹਰ ਰੋਡ ਤੋਂ ਕੋਟਕਪੂਰਾ, ਫਿਰੋਜਪੁਰ, ਫਰੀਦਕੋਟ, ਮੋਗਾ ਜਾਣ ਲਈ ਯਾਦਗਾਰੀ ਗੇਟ ਅਬੋਹਰ ਰੋਡ, ਪਿੰਡ ਗੋਨਿਆਣਾ ਨਵਾਂ ਬਾਈਪਾਸ ਨੇੜੇ ਰਾਧਾ ਸੁਆਮੀ ਡੇਰਾ ਤੋਂ ਸੈਨਿਕ ਰੈਸਟ ਹਾਉਸ ਤੋਂ ਪਿੰਡ ਸੰਗੂਧੌਣ ਤੋਂ ਨਵਾਂ ਬਾਈਪਾਸ ਉਦੇਕਰਨ ਹੁੰਦੇ ਹੋਏ ਅੱਗੇ ਜਾਣਗੇ।

3. ਜਲਾਲਾਬਾਦ ਅਤੇ ਗੁਰੂਹਰਸਹਾਏ ਰੋਡ ਤੋਂ ਮਲੋਟ, ਬਠਿੰਡਾ ਜਾਣ ਲਈ ਸੋਹਣੇਵਾਲਾ ਤੋਂ ਪਿੰਡ ਬਧਾਈ ਤੋਂ ਚੁਰੱਸਤਾ ਗੋਬਿੰਦ ਨਗਰੀ ਅਬੋਹਰ ਰੋਡ ਨੇੜੇ ਯਾਦਗਾਰੀ ਗੇਟ ਤੋਂ ਪਿੰਡ ਗੋਨਿਆਣਾ, ਨਵਾਂ ਬਾਈਪਾਸ ਨੇੜੇ ਰਾਧਾ ਸੁਆਮੀ ਡੇਰਾ ਤੋਂ ਸੈਨਿਕ ਰੈਸਟ ਹਾਊਸ ਤੋਂ ਯਾਦਗਾਰੀ ਗੇਟ ਹੁੰਦੇ ਹੋਏ ਅੱਗੇ ਜਾਣਗੇ।

4. ਕੋਟਕਪੂਰਾ ਰੋਡ ਤੋਂ ਬਠਿੰਡ, ਅਬੋਹਰ, ਮਲੋਟ ਜਾਣ ਲਈ ਚੁਰੱਸਤਾ ਨੇੜੇ ਸਕੂਲ ਜੀ. ਟੀ. ਰੋਡ ਪਿੰਡ ਝਬੇਲਵਾਲੀ ਤੋਂ ਪਿੰਡ ਥਾਂਦੇਵਾਲਾ ਤੋਂ ਪਿੰਡ ਸੰਗੂਧੌਣ ਤੋਂ ਯਾਦਗਾਰੀ ਗੇਟ ਬਠਿੰਡਾ ਰੋਡ ਤੋਂ ਪਿੰਡ ਬਰਕੰਦੀ ਤੋਂ ਮਲੋਟ ਰੋਡ ਨੇੜੇ ਸੇਤੀਆ ਪੇਪਰ ਮਿੱਲ ਹੁੰਦੇ ਹੋਏ ਅੱਗੇ ਜਾਣਗੇ।

5. ਕੋਟਕਪੂਰ ਰੋਡ ਤੋਂ ਫਿਰੋਜ਼ਪੁਰ, ਗੁਰੂਹਰਸਹਾਏ, ਜਲਾਲਾਬਾਦ ਜਾਣ ਲਈ ਚੌਰਸਤਾ ਨੇੜੇ ਵਿਜੈ ਰਤਨ ਪੈਲਸ ਪਿੰਡ ਉੱਦੇਕਰਨ ਤੋਂ ਸੇਂਟ ਸਹਾਰਾ ਕਾਲਜ਼ ਫਿਰੋਜ਼ਪੁਰ ਰੋੜ, ਬੂੜਾ ਗੁੱਜਰ ਤੋਂ ਪਿੰਡ ਲੰਬੀ ਢਾਬ (ਗੁਰੂਹਰਸਹਾਏ ਰੋਡ) ਤੋਂ ਪਿੰਡ ਕਬਰਵਾਲਾ ਹੁੰਦੇ ਹੋਏ ਅੱਗੇ ਜਲਾਲਾਬਾਦ ਨੂੰ ਜਾਣਗੇ।

6. ਮਲੋਟ ਰੋਡ ਤੋਂ ਫਿਰੋਜਪੂਰ, ਗੁਰੂਹਰਸਹਾਏ, ਜਲਾਲਾਬਾਦ ਜਾਣ ਲਈ ਨਵਾਂ ਬਾਈ ਪਾਸ ਨੇੜੇ ਰਾਧਾ ਸੁਆਮੀ ਡੇਰਾ ਮਲੋਟ ਰੋਡ ਤੋਂ ਸੈਨਿਕ ਰੈਸਟ ਹਾਊਸ ਤੋਂ ਯਾਦਗਾਰੀ ਗੇਟ ਪਿੰਡ ਸੰਗੂਧੋਣ ਤੋਂ ਚੌਰਸਤਾ ਨਵਾ ਬਾਈਪਾਸ ਉਦੇਕਰਨ ਤੋਂ ਸੇਂਟ ਸਹਾਰਾ ਕਾਲਜ਼ ਫਿਰੋਜਪੁਰ ਰੋਡ ਬੂੜਾ ਗੁੱਜਰ ਤੋਂ ਪਿੰਡ ਲੰਬੀ ਢਾਬ (ਗੁਰੂਹਰਸਹਾਏ ਰੋਡ) ਤੋਂ ਪਿੰਡ ਕਬਰਵਾਲਾ ਹੁੰਦੇ ਹੋਏ ਅੱਗੇ ਜਲਾਲਾਬਾਦ ਨੂੰ ਜਾਣਗੇ।

ਮੇਲੇ ’ਚ ਰਹੋ ਸਾਵਧਾਨ

ਐੱਸ. ਐੱਸ. ਪੀ. ਉਪਿੰਦਜੀਤ ਸਿੰਘ ਘੁੰਮਣ ਨੇ ਮਾਘੀ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ’ਚ ਆਪਣੇ ਬੱਚਿਆਂ, ਬਜ਼ੁਰਗਾਂ ਦਾ ਖਾਸ ਧਿਆਨ ਰੱਖਣ ਅਤੇ ਆਪਣੇ ਕੀਮਤੀ ਸਾਮਾਨ ਦੀ ਸੰਭਾਲ ਕਰਨ। ਉਨ੍ਹਾਂ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ, ਕਿਸੇ ਵੀ ਮੁਸ਼ਕਲ ਸਮੇਂ ਲੋਕ ਪੁਲਸ ਕੰਟਰੋਲ ਰੂਮ ਤੇ 80543-70100, 80549-42100 (ਵਟਸਐੱਪ), 112 ਤੇ ਸੰਪਰਕ ਕਰ ਸਕਦੇ ਹਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News