ਚੰਡੀਗੜ੍ਹ 'ਚ ਰੋਜ਼ ਫੈਸਟੀਵਲ ਅੱਜ ਤੋਂ ਸ਼ੁਰੂ, ਤਿੰਨੇਂ ਦਿਨ ਹੋਣਗੀਆਂ ਸੰਗੀਤਕ ਰਾਤਾਂ
Friday, Feb 23, 2024 - 11:32 AM (IST)
ਚੰਡੀਗੜ੍ਹ (ਪਾਲ) : ਸ਼ਹਿਰ 'ਚ ਤਿੰਨ ਰੋਜ਼ਾ 52ਵਾਂ ਰੋਜ਼ ਫੈਸਟੀਵਲ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਵੀ ਫੈਸਟੀਵਲ 'ਚ ਵੱਖ-ਵੱਖ ਕੈਟਾਗਿਰੀ ਦੇ ਕਈ ਮੁਕਾਬਲੇ ਕਰਵਾਏ ਗਏ, ਜਿਸ 'ਚ ਵੀਰਵਾਰ ਨੂੰ ਗਮਲਿਆਂ 'ਚ ਫੁੱਲ ਅਤੇ ਪੌਦੇ ਲਗਾਉਣ ਵਾਲੀ ਕੈਟਾਗਿਰੀ 'ਚ ਜੇਤੂਆਂ ਦਾ ਐਲਾਨ ਕੀਤਾ ਗਿਆ।
ਮੇਲੇ ਦੌਰਾਨ ਇੱਥੇ ਆਉਣ ਵਾਲੇ ਲੋਕਾਂ ਨੂੰ ਗੁਲਾਬ ਤੋਂ ਇਲਾਵਾ ਕਈ ਤਰ੍ਹਾਂ ਦੇ ਔਸ਼ਧੀ ਬੂਟੇ ਵੀ ਦੇਖਣ ਨੂੰ ਮਿਲਣਗੇ। ਰੋਜ਼ ਫੈਸਟੀਵਲ ਦੇ ਤਿੰਨੋਂ ਦਿਨ ਸੰਗੀਤਕ ਰਾਤਾਂ ਹੋਣਗੀਆਂ। 23 ਫਰਵਰੀ ਨੂੰ ਅੰਤਰਰਾਸ਼ਟਰੀ ਕਲਾਕਾਰਾਂ ਦੀ ਪੇਸ਼ਕਾਰੀ ਹੋਵੇਗੀ।
ਪੰਜਾਬੀ ਗਾਇਕ ਕੁਲਵਿੰਦਰ ਬਿੱਲਾ 24 ਫਰਵਰੀ ਨੂੰ ਅਤੇ ਬਾਲੀਵੁੱਡ ਗਾਇਕ ਅੰਕਿਤ ਤਿਵਾੜੀ 25 ਫਰਵਰੀ ਨੂੰ ਪਰਫਾਰਮ ਕਰਨਗੇ। ਇਸ ਤੋਂ ਇਲਾਵਾ ਤਿੰਨੇ ਦਿਨ ਗਾਰਡਨ ਦੇ ਅੰਦਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਵੀ ਹੋਣਗੀਆਂ। ਇੱਥੇ ਗੁਲਾਬ ਦੀਆਂ 1600 ਕਿਸਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8