ਚੰਡੀਗੜ੍ਹ ''ਚ ਲੱਗ ਰਹੇ ''ਰੋਜ਼ ਫੈਸਟੀਵਲ'' ’ਚ 128 ਕਿਸਮਾਂ ਦੇ ਹੋਣਗੇ ਗੁਲਾਬ

02/15/2023 1:22:38 PM

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) 'ਚ ਫਰਵਰੀ ਮਹੀਨੇ 'ਚ ਹੋਣ ਵਾਲੇ ਰੋਜ਼ ਫੈਸਟੀਵਲ 'ਚ ਕੁੱਲ 128 ਕਿਸਮਾਂ ਦੇ ਗੁਲਾਬ ਹੋਣਗੇ। ਇਨ੍ਹਾਂ ਵਿਚੋਂ 8 ਤਰ੍ਹਾਂ ਦੇ ਗੁਲਾਬ ਨਵੇਂ ਹੋਣਗੇ, ਜੋ ਪੁਣੇ ਤੋਂ ਮੰਗਾਵਾਏ ਗਏ ਹਨ। ਇਸ ਦੇ ਇਕ ਬੂਟੇ 'ਚ ਤਿੰਨ ਰੰਗ ਦੇ ਗੁਲਾਬ ਖਿੜ੍ਹਦੇ ਹਨ। ਜ਼ਿਕਰਯੋਗ ਹੈ ਕਿ ਰੋਜ਼ ਫੈਸਟੀਵਲ 'ਚ ਹਰ ਵਾਰ ਤਿੰਨ ਹਜ਼ਾਰ ਦੇ ਕਰੀਬ ਬੂਟੇ ਰੱਖੇ ਜਾਂਦੇ ਸਨ। ਇਹ ਜਾਣਕਾਰੀ ਪੀ. ਯੂ. ਨੂੰ ਹਾਰਟੀਕਲਚਰ ਵਿਭਾਗ ਦੇ ਡਵੀਜ਼ਨਲ ਇੰਜੀਨੀਅਰ ਅਨਿਲ ਕੁਮਾਰ ਨੇ ਦਿੱਤੀ।

ਕੋਰੋਨਾ ਕਾਲ ਦੇ 2 ਸਾਲ ਬਾਅਦ ਇਹ ਫੈਸਟ ਕੈਂਪਸ 'ਚ ਕਰਵਾਇਆ ਜਾ ਰਿਹਾ ਹੈ। ਉੱਥੇ ਹੀ, 2 ਸਾਲਾਂ ਤੋਂ ਗੁਲਦਾਊਦੀ ਸ਼ੋਅ ਵੀ ਨਹੀਂ ਕਰਵਾਇਆ ਜਾ ਸਕਿਆ ਹੈ। ਇਸ ਦੌਰਾਨ ਵਿਦਿਆਰਥੀਆਂ ਦਾ ਫ਼ੈਸ਼ਨ ਸ਼ੋਅ ਅਤੇ ਹੋਰ ਕਈ ਮੁਕਾਬਲੇ ਖਿੱਚ ਦਾ ਕੇਂਦਰ ਰਹਿਣਗੇ। ਉੱਥੇ ਹੀ, ਫੋਟੋਗ੍ਰਾਫੀ, ਲਾਫਟਰ ਸ਼ੋਅ ਅਤੇ ਆਖ਼ਰੀ ਦਿਨ ਸਟਾਰ ਨਾਈਟ ਵੀ ਕਰਵਾਈ ਜਾਵੇਗੀ।
 


Babita

Content Editor

Related News