ਰੋਪੜ ਦੀ ਸਾਨਵੀ ਨੇ ਚਮਕਾਇਆ ਨਾਂ, 5895 ਮੀਟਰ ਉੱਚੀ ਕੀਲੀਮੰਜਾਰੋ ਚੋਟੀ ਨੂੰ ਕੀਤਾ ‘ਫਤਿਹ’

07/24/2022 5:46:03 PM

ਰੋਪੜ- ਰੋਪੜ ਦੀ ਰਹਿਣ ਵਾਲੇ ਸਾਵਨੀ ਨੇ ਪੰਜਾਬ ਸਮੇਤ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਸਾਨਵੀ ਸੂਦ ਨੇ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕੀਲੀਮੰਜਾਰੋ (ਉੱਚਾਈ 5895 ਮੀਟਰ) ਨੂੰ ਫਤਿਹ ਕੀਤਾ ਹੈ। ਸਾਵਨੀ ਨੇ ਪਿਛਲੇ ਮਹੀਨੇ 7 ਜੂਨ ਨੂੰ ਹੀ ਮਾਊਂਟ ਐਵਰੈਸਟ ਦੇ ਬੇਸ ਕੈਂਪ ਜਿਸ ਦੀ ਉੱਚਾਈ 5364 ਮੀਟਰ ਸੀ, ਨੂੰ ਫਤਿਹ ਕੀਤਾ ਸੀ। ਸਾਵਨੀ ਸੂਦ ਦੂਜੀ ਜਮਾਤ ਦੀ ਵਿਦਿਆਰਥਣ ਹੈ ਅਤੇ ਯਾਦਵਿੰਦਰਾ ਸਕੂਲ ਮੋਹਾਲੀ ’ਚ ਪੜ੍ਹਦੀ ਹੈ। 

ਇਹ ਵੀ ਪੜ੍ਹੋ: ਫਿਲੌਰ: 10ਵੀਂ ਦੇ ਵਿਦਿਆਰਥੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਇਆ ਹੈਰਾਨੀਜਨਕ ਸੱਚ

18 ਜੁਲਾਈ ਨੂੰ ਟ੍ਰੈਕਿੰਗ ਕੀਤੀ ਸ਼ੁਰੂ 
ਅਫ਼ਰੀਕਾ ਦੀ ਕੀਲੀਮੰਜਾਰੋ ਦੁਨੀਆ ਦੀ ਸਭ ਤੋਂ ਉੱਚੀਆਂ 7 ਚੋਟੀਆਂ ’ਚ ਸ਼ਾਮਲ ਹੈ। ਸਾਨਵੀ ਸੂਦ ਅਤੇ ਉਸ ਦੇ ਪਿਤਾ ਦੀਪਕ 16 ਜੁਲਾਈ ਨੂੰ ਰੋਪੜ ਤੋਂ ਅਫ਼ਰੀਕਾ ਲਈ ਨਿਕਲੇ ਸਨ। 18 ਜੁਲਾਈ ਤੋਂ ਟ੍ਰੈਕਿੰਗ ਸ਼ੁਰੂ ਕੀਤੀ ਗਈ ਸੀ। ਸਾਨਵੀ ਦੇ ਪਿਤਾ ਨੇ  ਦੀਪਕ ਸੂਦ ਨੇ  ਦੱਸਿਆ ਕਿ ਟਰੈਕ ਕਾਫ਼ੀ ਪਥਰੀਲਾ ਸੀ ਅਤੇ ਉਹ ਰਾਤ ਨੂੰ ਵੀ ਚਲਦੇ ਰਹੇ ਸਨ। 

ਇਹ ਵੀ ਪੜ੍ਹੋ: ਅਹਿਮ ਖ਼ਬਰ: ਏਸ਼ੀਆ ਦੇ 11 ਤੇ ਅਫ਼ਰੀਕਾ ਦੇ 21 ਦੇਸ਼ਾਂ ’ਚ ਵੀਜ਼ਾ ਦੇ ਬਿਨਾਂ ਦਾਖ਼ਲ ਹੋ ਸਕਣਗੇ ਭਾਰਤੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News