ਬਜ਼ੁਰਗ ਔਰਤ ਵਲੋਂ ਸਕੂਲ ਨੂੰ 25 ਹਜ਼ਾਰ ਦੀ ਰਾਸ਼ੀ ਦਾਨ

02/19/2019 3:31:59 AM

ਰੋਪੜ (ਭੰਡਾਰੀ)- ਪਿੰਡ ਤਖਤਗਡ਼੍ਹ ਦੀ ਇਕ ਬਜ਼ੁਰਗ ਔਰਤ ਨੇ ਸਰਕਾਰੀ ਪ੍ਰਾਇਮਰੀ ਸਕੂਲ ਤਖਤਗਡ਼੍ਹ ਨੂੰ ਵਿਕਾਸ ਕਾਰਜਾਂ ਲਈ 25 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਵਜੋਂ ਪ੍ਰਦਾਨ ਕੀਤੀ ਹੈ। ਬਜ਼ੁਰਗ ਔਰਤ ਬਚਨੀ ਦੇਵੀ ਤੇ ਉਸਦੇ ਲਡ਼ਕੇ ਯੋਗਰਾਜ ਵਲੋਂ ਉਕਤ ਰਾਸ਼ੀ ਦਾ ਚੈੱਕ ਅੱਜ ਸਕੂਲ ਇੰਚਾਰਜ ਮਾ. ਨਰਿੰਦਰਜੀਤ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਬਚਨੀ ਦੇਵੀ ਨੇ ਕਿਹਾ ਕਿ ਉਸਦੇ ਪਰਿਵਾਰ ਵਲੋਂ ਭਵਿੱਖ ’ਚ ਵੀ ਸਕੂਲ ਨੂੰ ਹਰ ਪਖੋਂ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ। ਨਰਿੰਦਰਜੀਤ ਸਿੰਘ ਨੇ ਕਿਹਾ ਕਿ ਸਟਾਫ਼ ਵਲੋਂ ਸਕੂਲ ਦੀ ਬੇਹਤਰੀ ਤੇ ਬੱਚਿਆਂ ਦੀ ਪਡ਼੍ਹਾਈ ਲਈ ਉਕਤ ਰਾਸ਼ੀ ਖਰਚ ਕੀਤੀ ਜਾਵੇਗੀ। ਸਿੱਖਿਆ ਬਲਾਕ ਤਖਤਗਡ਼੍ਹ ਦੇ ਬੀ.ਪੀ.ਈ.ਓ. ਨਰਿੰਦਰ ਸਿੰਘ ਨੇ ਔਰਤ ਬਚਨੀ ਦੇਵੀ ਤੇ ਉਨ੍ਹਾਂ ਦੇ ਲਡ਼ਕੇ ਯੋਗਰਾਜ ਦਾ ਵਿਭਾਗ ਵਲੋਂ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ।

Related News