ਮੋਮਬਤੀਆਂ ਜਲਾ ਕੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

02/18/2019 3:57:26 AM

ਰੋਪੜ (ਪੂਜਾ, ਮੂੰਗਾ)- ਇੰਡੀਅਨ ਮੇਡੀਕਲ ਐਸੋਸੀਏਸ਼ਨ ਵਲੋਂ ਡਾ. ਉਂਕਾਰ ਸਿੰਘ ਦੀ ਅਗਵਾਈ ਹੇਠ ਪੁਲਵਾਮਾ ਵਿਖੇ ਹੋਏ ਫਿਦਾਇਨ ਹਮਲੇ ''ਚ ਸ਼ਹੀਦ ਹੋਏ ਭਾਰਤੀ ਫੌਜੀ ਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਸਮਾਰਕ ਪਿੰਡ ਖਟਕੜ ਕਲਾਂ ’ਚ ਜਾ ਕੇ ਮੋਮਬਤੀਆਂ ਜਲਾ ਕੇ ਅਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ। ਸੰਸਥਾ ਦੇ ਸਮੂਹ ਮੈਂਬਰਾਂ ਵਲੋਂ ਅੱਤਵਾਦੀਆਂ ਦੀ ਇਸ ਘਿਣੋਨੇ ਹਰਕਤ ਦੀ ਘੋਰ ਨਿੰਦਾ ਕੀਤੀ ਗਈ ਅਤੇ ਸਰਕਾਰ ਤੋਂ ਇਸ ਕੋਝੀ ਹਰਕਤ ਦਾ ਜਵਾਬ ਦੇਣ ਦੀ ਮੰਗ ਕੀਤੀ ਗਈ, ਤਾਂ ਕਿ ਭਵਿੱਖ ’ਚ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ।ਇਸ ਮੌਕੇ ਡਾ. ਗੌਰਵ ਸੱਦੀ, ਡਾ.ਕਸ਼ਮੀਰ ਚੰਦ, ਡਾ.ਬਖਸ਼ੀਸ਼ ਸਿੰਘ, ਡਾ.ਬਲਬੀਰ ਕੌਰ, ਡਾ.ਜੇ.ਐੱਲ.ਸੇਠ. ਡਾ.ਧਰਮਪਾਲ,ਡਾ. ਕਰਣ ਅਰੋੜ. ਡਾ.ਸੁਖਵਿੰਦਰ ਸਿੰਘ ਹੀਰਾ, ਡਾ. ਨਿਰੰਜਨ ਪਾਲ, ਡਾ. ਹਰਦੀਪ ਸਿੰਘ, ਡਾ. ਕਮਲਜੀਤ ਸਿੰਘ, ਡਾ. ਚੇਤਨ ਦੁਆ, ਡਾ. ਮਨਦੀਪ ਸਿੰਘ, ਡਾ. ਸੁਧੀਰ ਕੁਮਾਰ, ਡਾ. ਰਾਕੇਸ਼ ਕੁਮਾਰ, ਡਾ. ਕਸ਼ਮੀਰ ਸਿੰਘ ਰਾਏ ਅਤੇ ਹੋਰ ਮੈਂਬਰ ਹਾਜ਼ਰ ਸਨ।

Related News