ਸਡ਼ਕ ’ਤੇ ਡਿੱਗੇ ਬਿਜਲੀ ਦੇ ਖੰਭਿਆਂ ਕਾਰਨ ਲੋਕਾਂ ’ਚ ਦੁਰਘਟਨਾਵਾਂ ਦਾ ਡਰ

02/18/2019 3:53:16 AM

ਰੋਪੜ (ਕੈਲਾਸ਼)-ਗਿਆਨੀ ਜ਼ੈਲ ਸਿੰਘ ਨਗਰ ’ਚ ਵਾਲਮੀਕਿ ਗੇਟ ਦੇ ਨੇਡ਼ੇ ਸਡ਼ਕ ’ਤੇ ਡਿੱਗੇ ਦੋ ਸਟਰੀਟ ਲਾਈਟਾਂ ਦੇ ਖੰਭੇ ਆਮ ਲੋਕਾਂ ’ਚ ਦੁਰਘਟਨਾਵਾਂ ਦਾ ਡਰ ਪੈਦਾ ਕਰ ਰਹੇ ਹਨ ਪ੍ਰੰਤੂ ਇਸ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਨਿਵਾਸੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਹਿਰ ’ਚ ਪਈ ਵਰਖਾ ਤੇ ਹਨੇਰੀ ਕਾਰਨ ਉਕਤ ਦੋ ਖੰਭੇ ਡਿੱਗ ਗਏ ਤੇ ਇਨ੍ਹਾਂ ਦੀਆਂ ਤਾਰਾਂ ਵੀ ਲਟਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡਿੱਗੇ ਖੰਭਿਆਂ ਦੇ ਕਾਰਨ ਇਥੋਂ ਗੁਜ਼ਰਨ ਵਾਲੇ ਲੋਕ ਖਾਸਕਰ ਜੋ ਦੋ-ਪਹੀਆ ਵਾਹਨਾਂ ’ਤੇ ਆਉਂਦੇ-ਜਾਂਦੇ ਹਨ, ਆਵਾਰਾ ਪਸ਼ੂਆਂ ਤੋਂ ਬਚਣ ਲਈ ਜੇਕਰ ਉਨ੍ਹਾਂ ਦਾ ਧਿਆਨ ਜ਼ਰਾ ਵੀ ਇੱਧਰ-ਉੱਧਰ ਹੋ ਜਾਵੇ, ਤਾਂ ਭਾਰੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਕਤ ਸਥਾਨ ’ਤੇ ਆਵਾਰਾ ਪਸ਼ੂਆਂ ਦਾ ਜਮਾਵਡ਼ਾ ਵੀ ਲੱਗਿਆ ਰਹਿੰਦਾ ਹੈ, ਜਿਸ ਕਾਰਨ ਕਈ ਵਾਰ ਲੋਕ ਬਚਣ ਲਈ ਸਡ਼ਕ ਦੇ ਇਸ ਪਾਸੇ ਆਉਂਦੇ ਹਨ ਤੇ ਡਿੱਗੇ ਖੰਭੇ ਦੇ ਕਾਰਨ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ। ਇਸ ਮੌਕੇ ਲੋਕਾਂ ਨੇ ਮੰਗ ਕੀਤੀ ਕਿ ਉਕਤ ਡਿੱਗੇ ਬਿਜਲੀ ਦੀਆਂ ਸਟਰੀਟ ਲਾਈਟਾਂ ਦੇ ਖੰਭਿਆਂ ਨੂੰ ਤੁਰੰਤ ਉਥੋਂ ਹਟਾਇਆ ਜਾਵੇ।

Related News