ਫੈਂਸੀ ਡਰੈੱਸ ਮੁਕਾਬਲੇ ਕਰਵਾਏ

02/12/2019 4:18:25 AM

ਰੋਪੜ (ਛਿੰਜੀ ਲਡ਼ੋਆ) - ਡਾਨ ਪਬਲਿਕ ਸਕੂਲ ਵਿਖੇ ਫੈਂਸੀ ਡਰੈੱਸ ਪ੍ਰਤੀਯੋਗਿਤਾ ਕਰਵਾਈ ਗਈ। ਪ੍ਰਿੰ. ਅਮਰੀਕ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ 50 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਮੌਜੂਦ ਅਧਿਆਪਿਕਾ ਨੇ ਮਾਪਿਆਂ ਦੀ ਬਹੁਤ ਸ਼ਲਾਘਾ ਕੀਤੀ। ਇਸ ਪ੍ਰਤੀਯੋਗਿਤਾ ਵਿਚ ਹਰ ਕਲਾਸ ’ਚੋਂ ਪਹਿਲਾ, ਦੂਜਾ, ਤੀਜਾ ਸਥਾਨ ਬਹੁਤ ਬੱਚਿਆਂ ਨੇ ਹਾਸਿਲ ਕੀਤਾ। ਮੁਕਾਬਲੇ ਵਿਚ 3 ਸਟਾਫ ਮੈਂਬਰਾਂ ਵਲੋਂ ਫੈਸਲਾਕੁੰਨ ਭੂਮਿਕਾ ਨਿਭਾਈ ਗਈ। ਇਸ ਮੌਕੇ ਸਕੂਲ ਦਾ ਸਾਰਾ ਸਟਾਫ ਅਤੇ ਪ੍ਰਬੰਧਕ ਮੈਡਮ ਮੌਜੂਦ ਸਨ।

Related News