ਗਿਆਨ ਗੁਰੂੁਕੁਲ ਕੋਚਿੰਗ ਸੰਸਥਾਨ ਦੇ ਵਿਦਿਆਰਥੀਆਂ ਨੇ ਜੇ.ਈ.ਈ. ਮੈਂਨਸ ’ਚ ਪਾਈ ਜ਼ਬਰਦਸਤ ਸਫਲਤਾ

Friday, Feb 08, 2019 - 04:26 AM (IST)

ਗਿਆਨ ਗੁਰੂੁਕੁਲ ਕੋਚਿੰਗ ਸੰਸਥਾਨ ਦੇ ਵਿਦਿਆਰਥੀਆਂ ਨੇ ਜੇ.ਈ.ਈ. ਮੈਂਨਸ ’ਚ ਪਾਈ ਜ਼ਬਰਦਸਤ ਸਫਲਤਾ
ਰੋਪੜ (ਤ੍ਰਿਪਾਠੀ,ਬੀ.ਐੱਨ.ਨੰ.208/2) - ਸਲੋਹ ਰੋਡ ’ਤੇ ਸਥਿਤ ਗਿਆਨ ਗੁਰੂਕੁਲ ਨਵਾਂਸ਼ਹਿਰ ਅਤੇ ਬੰਗਾ ਦੇ ਵਿਦਿਆਰਥੀਆਂ ਨੇ ਜੇ.ਈ.ਈ. ਮੈਨਸ -2019 ’ਚ ਵਧੀਆ ਪ੍ਰਰਦਸ਼ਰਨ ਕੀਤਾ ਹੈ। ਗੁਰੂਕੁਲ ਦੇ ਡਾਇਰੇਕਟਰ ਕੇਸ਼ਵ ਜੈਨ ਨੇ ਦੱਸਿਆ ਕਿ ਗਿਆਨ ਗੁਰੂਕੁਲ ਦੀ ਵਿਦਿਆਰਥਣ ਖਿਆਤੀ ਜੈਨ ਨੇ ਜੇ.ਈ.ਈ ਮੈਂਨਸ ’ਚ 99.29 ਫੀਸਦੀ ਅੰਕ ਅਤੇ ਬੀ.ਆਰਚ ਦੀ ਪ੍ਰੀਖਿਆ ’ਚ 99.98 ਪਰਸੇਂਟਾਇਲ ਲਏ ਹਨ। ਉਥੇ ਹੀ ਲੀਜਾ ਨੇ 94.87 ਪਰਸੇਂਟਾਇਲ, ਸਿੱਧਮ ਜੈਨ ਨੇ 93.23, ਗੁਰਲੀਨ ਕੌਰ ਨੇ 89.37, ਯੁਵਰਾਜ ਕੌਸ਼ਲ ਨੇ ਬੀ.ਆਰਚ ’ਚ 93.42, ਪੁਨਰਜੋਤ ਸਿੰਘ ਨੇ 86.66 ਪਰਸੇਂਟਾਇਲ ਅੰਕ ਹਾਸਲ ਕਰਕੇ ਪ੍ਰੀਖਿਆ ਕੁਆਲੀਫਾਈ ਕੀਤੀ ਹੈ । ਗਿਆਨ ਗੁਰੂੁਕੁਲ ਦੇ ਨਿਦੇਸ਼ਕ ਵਸੁਧਾ ਜੈਨ ਅਤੇ ਕੇਸ਼ਵ ਜੈਨ ਨੇ ਦੱਸਿਆ ਦੀ ਉਨ੍ਹਾਂ ਦੇ ਵਿਦਿਆਰਥੀਆਂ ਨੇ ਇਸ ਪਰੀਖਿਆ ਨੂੰ ਪਾਸ ਕਰਕੇ ਆਈ.ਆਈ.ਟੀ. (ਜੇ.ਈ.ਈ. ਐਡਵਾਂਸ) ਲਈ ਯੋਗਤਾ ਦੀ ਪਹਿਲੀ ਮੰਜਿਲ ਪਾਰ ਕੀਤੀ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਭਵਿੱਖ ’ਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ। ਗੌਰਤਲਬ ਹੈ ਕਿ ਇੰਜੀਨਿਅਰਿੰਗ ਦੀ ਪ੍ਰੀਖਿਆ ਲਈ ਇਹ ਔਖੀ ਪ੍ਰੀਖਿਆ ਦੋ ਪਡ਼ਾਵਾਂ ’ਚ ਹੁੰਦੀ ਹੈ ਜਿਸਦਾ ਪਹਿਲਾ ਪਡ਼ਾਅ ਪਾਰ ਕਰਨ ਵਾਲੇ ਕੁਝ ਚੁਨਿੰਦਾ ਵਿਦਿਆਰਥੀ ਹੀ ਦੂਜੇ ਪਡ਼ਾਵ ਮਤਲੂ ਆਈ.ਆਈ.ਟੀ. ਐਡਵਾਂਸ ਲਈ ਪਰਚਾ ਲਿਖ ਪਾਂਦੇ ਹਨ। ਸਫਲ ਹੋਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਜੀਤ ਜੈਨ, ਰਾਜਵਿੰਦਰ ਸਿੰਘ, ਅਮਨ ਪ੍ਰੀਤ, ਸਤਨਾਮ, ਸੰਜੀਵ ਦੁੱਗਲ, ਵਰੁਣ ਜੈਨ ਨਿਦੇਸ਼ਕ ਭਗਵਾਨ ਮਹਾਵੀਰ ਪਬਲਿਕ ਸਕੂਲ ਨੇ ਵਧਾਈ ਦਿੱਤੀ ।

Related News