ਅਮਨਦੀਪ ਸਿੰਘ ਸਿੱਧੂ ਨੇ ਟਕਰਾਲਾ ਸਕੂਲ ਦਾ ਕੀਤਾ ਦੌਰਾ

01/20/2019 11:49:31 AM

ਰੋਪੜ (ਚੌਹਾਨ)- ਹਰਮਨ ਰੇਡੀਓ ਸਿਡਨੀ (ਆਸਟ੍ਰੇਲੀਆ) ਦੇ ਡਾਇਰੈਕਟਰ ਅਤੇ ਉਘੇ ਕਿਸਾਨ ਸ. ਅਮਨਦੀਪ ਸਿੰਘ ਸਿੱਧੂ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਤੇ ਹਾਈ ਸਕੂਲ ਟਕਰਾਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਖਵਾਹਿਸ਼ ਸੇਵਾ ਸੋਸਾਇਟੀ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦੋਵਾਂ ਸਕੂਲਾਂ ਵਿਚ ਸ਼ੁਰੂ ਕੀਤੇ ਗਏ ਵੱਖ-ਵੱਖ ਸਮਾਰਟ ਪ੍ਰਾਜੈਕਟਾਂ ਤੇ ਗੁਣਾਤਮਕ ਸਿੱਖਿਆ ਲਈ ਸਟਾਫ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਤਾਰ ’ਚ ਜਾਣਕਾਰੀ ਹਾਸਲ ਕੀਤੀ। ਸ. ਸਿੱਧੂ ਨੇ ਕਿਹਾ ਕਿ ਪਿੰਡ ਟਕਰਾਲਾ ਦੇ ਐੱਨ. ਆਰ. ਆਈਜ਼, ਸਥਾਨਕ ਨਿਵਾਸੀਆਂ ਤੇ ਸਕੂਲ ਸਟਾਫ ਵਲੋਂ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਗੁਣਾਤਮਕ ਤੇ ਡਿਜ਼ੀਟਲ ਸਿੱਖਿਆ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡ ਟਕਰਾਲਾ ਦੇ ਸਰਕਾਰੀ ਸਮਾਰਟ ਸਕੂਲਾਂ ਦਾ ਜ਼ਿਕਰ ਆਪਣੇ ਰੇਡੀਓ ’ਤੇ ਇਕ ਵਿਸ਼ੇਸ਼ ਪ੍ਰੋਗਰਾਮ ’ਚ ਕਰਨਗੇ। ®ਪ੍ਰਾਇਮਰੀ ਸਕੂਲ ਦੇ ਮੁਖੀ ਬਲਜਿੰਦਰ ਸਿੰਘ ਵਿਰਕ ਅਤੇ ਹਾਈ ਸਕੂਲ ਦੇ ਮੁਖੀ ਅਵਿਨਾਸ਼ ਚੌਧਰੀ ਵਲੋਂ ਸ. ਸਿੱਧੂ ਦਾ ਜਿੱਥੇ ਧੰਨਵਾਦ ਕੀਤਾ ਗਿਆ ਉਥੇ ਹੀ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਬੀਬੀ ਚਰਨਜੀਤ ਕੌਰ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਕਮਲਦੀਪ ਚੌਧਰੀ, ਸਪਨਾ ਚੌਧਰੀ, ਰਮਨ ਚੌਧਰੀ,ਮਨਿੰਦਰ ਕੌਰ, ਸੁਨੀਤਾ, ਸੁਮਨ ਆਦਿ ਵੀ ਮੌਜੂਦ ਸਨ।

Related News