ਨੈਸ਼ਨਲ ਖਿਡਾਰੀ ਅਰਸ਼ਦੀਪ ਅਤੇ ਮਨੀਸ਼ਾ ਸਨਮਾਨਤ

01/16/2019 9:23:16 AM

ਰੋਪੜ (ਤ੍ਰਿਪਾਠੀ) - ਮਹਾਰਾਸ਼ਟਰ ਦੇ ਔਰੰਗਾਬਾਦ ’ਚ ਆਯੋਜਿਤ ਨੈਸ਼ਨਲ ਬੈਡਮਿੰਟਨ ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ਦੋਆਬਾ ਆਰੀਆਂ ਸੀ..ਸੈ.ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਬੰਧਕ ਕਮੇਟੀ,ਪ੍ਰਿੰਸੀਪਲ ਅਤੇ ਅਧਿਆਪਕਾਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਨੈਸ਼ਨਲ ਖੇਡਾਂ ਵਿਚ ਭਾਗ ਲੈਣ ਗਈ ਬੈਡਮੈਂਟਨ ਅੰਡਰ-19 ਵਰਗ ਦੀ ਪੰਜਾਬ ਦੀ ਟੀਮ ਦੇ 10 ਖਿਡਾਰੀਆਂ ਵਿਚੋਂ 2 ਖਿਡਾਰੀ ਅਰਸ਼ਦੀਪ ਸਿੰਘ ਸੈਭੀ ਅਤੇ ਮਨੀਸ਼ਾ ਜਾਂਗਡ਼ਾ ਦੋਆਬਾ ਸਕੂਲ ਦੇ ਸਨ ਜੋ ਕਿ ਸਕੂਲ ਅਤੇ ਸਮੂਚੇ ਸ਼ਹਿਰ ਲਈ ਮਾਨ ਵਾਲੀ ਗੱਲ ਹੈ। ਗਿੱਲ ਨੇ ਦੱਸਿਆ ਆਯੋਜਿਤ ਨੈਸ਼ਨਲ ਖੇਡਾਂ ਵਿਚ ਮਨੀਸ਼ਾ ਜਾਂਗਡ਼ਾ ਦੀ ਟੀਮ ਨੇ ਕੁਆਟਰ ਫਾਈਨਲ ਤੱਕ ਦਾ ਸਫਰ ਕੀਤਾ ਸੀ ਅਤੇ ਕੁਝ ਅੰਕਾ ਤੋ ਕਾਂਸੇ ਤਗਮਾ ਜਿੱਤਣ ਤੋਂ ਟੀਮ ਵਾਂਝੀ ਰਹਿ ਗਈ। ਨੈਸ਼ਨਲ ਖਿਡਾਰਨ ਅਰਸ਼ਦੀਪ ਨੇ ਦੱਸਿਆ ਕਿ ਉਸਨੇ ਡਬਲਜ਼ ਦੇ ਮੈਚ ਵਿਚ ਪ੍ਰਦਰਸ਼ਨ ਕੀਤਾ ਤੇ ਉਸਦੀ ਟੀਮ ਨੇ ਪ੍ਰੀ-ਕੁਆਟਰ ਫਾਈਨਲ ਵਿਚ ਕਰਨਾਟਕਾ ਨਾਲ ਭੇਡ਼ ਹੋਇਆ ਪਰ ਉਸਦੀ ਟੀਮ ਸਿੰਗਲਜ਼ ਵਿਚ ਹਾਰ ਗਈ ਬਾਅਦ ਵਿਚ ਕਰਨਾਟਕ ਦੀ ਟੀਮ ਹੀ ਟੁੂਰਨਾਮੈਂਟ ਦੀ ਜੇਤੂ ਟੀਮ ਰਹੀ। ਸਕੂਲ ਦੇ ਪ੍ਰਬੰਧਕ ਕੁਲਵੰਤ ਰਾਏ ਸ਼ਰਮਾ ਨੇ ਸਕੂਲ ਦੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਸਕੂਲ ਦੇ ਹੋਰ ਵਿਦਿਆਰਥੀਆਂ ਪ੍ਰੇਰਣਾ ਸ੍ਰੋਤ ਬਣ ਰਹੇ ਹਨ। ਇਸ ਮੌਕੇ ਵਾîਈਸ ਪ੍ਰਿੰ. ਸਤਿੰਦਰ ਸਿੰਘ ਕਾਹਲੋਂ, ਹਰਪ੍ਰੀਤ ਦਿਆਲ ਪੀ.ਟੀ.ਆਈ., ਰੋਹਿਤ ਅਰੋਡ਼ਾ, ਪ੍ਰਵੇਸ਼ ਰਾਣੀ, ਇੰਦਰਜੀਤ ਕੌਰ ਆਦਿ ਹਾਜ਼ਰ ਸਨ।

Related News