ਚੰਡੀਗੜ੍ਹ : ਸੈਲਾਨੀਆਂ ਲਈ ਮੁੜ ਖੁੱਲ੍ਹਿਆ Rock Garden, ਪਹਿਲੇ ਦਿਨ ਉਮੀਦ ਤੋਂ ਜ਼ਿਆਦਾ ਪੁੱਜੇ ਲੋਕ

Thursday, Jul 15, 2021 - 02:22 PM (IST)

ਚੰਡੀਗੜ੍ਹ : ਸੈਲਾਨੀਆਂ ਲਈ ਮੁੜ ਖੁੱਲ੍ਹਿਆ Rock Garden, ਪਹਿਲੇ ਦਿਨ ਉਮੀਦ ਤੋਂ ਜ਼ਿਆਦਾ ਪੁੱਜੇ ਲੋਕ

ਚੰਡੀਗੜ੍ਹ (ਰਾਜਿੰਦਰ ਸ਼ਰਮਾ) : ਕੋਰੋਨਾ ਦੀ ਦੂਜੀ ਲਹਿਰ ਕਾਰਨ ਬੰਦ ਪਈ ਸ਼ਹਿਰ ਦੀ ਸਭ ਤੋਂ ਪ੍ਰਮੁੱਖ ਸੈਰ-ਸਪਾਟੇ ਵਾਲੀ ਥਾਂ ਰਾਕ ਗਾਰਡਨ ਨੂੰ ਬੁੱਧਵਾਰ ਨੂੰ ਸੈਲਾਨੀਆਂ ਅਤੇ ਸ਼ਹਿਰ ਵਾਸੀਆਂ ਲਈ ਖੋਲ੍ਹ ਦਿੱਤਾ ਗਿਆ। ਪਹਿਲੇ ਦਿਨ ਹੀ ਉਮੀਦ ਤੋਂ ਜ਼ਿਆਦਾ ਲੋਕ ਰਾਕ ਗਾਰਡਨ ਦੇਖਣ ਪਹੁੰਚੇ। ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ ਬੁੱਧਵਾਰ ਸਵੇਰੇ 9 ਤੋਂ 6 ਵਜੇ ਤਕ 2700 ਲੋਕ ਰਾਕ ਗਾਰਡਨ ਪਹੁੰਚੇ।

ਇਹ ਵੀ ਪੜ੍ਹੋ : ਦਿਲ ਕੰਬਾਅ ਦੇਣ ਵਾਲੀ ਵਾਰਦਾਤ, ਟਰੱਕ 'ਚ ਆਏ ਕਰੰਟ ਕਾਰਨ ਇਕ ਡਰਾਈਵਰ ਦੀ ਮੌਤ, ਦੂਜਾ ਛਾਲ ਮਾਰ ਕੇ ਬਚਿਆ

ਸ਼ਹਿਰ ਵਿਚ ਕੋਰੋਨਾ ਕਾਰਨ ਪ੍ਰਸ਼ਾਸਨ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਪਰ ਬਾਵਜੂਦ ਇਸ ਦੇ ਲੋਕ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਵਿਖਾਈ ਦਿੱਤੇ। ਇੱਥੇ ਜ਼ਿਆਦਾਤਰ ਲੋਕਾਂ ਨੇ ਠੀਕ ਢੰਗ ਨਾਲ ਮਾਸਕ ਨਹੀਂ ਪਾਇਆ ਹੋਇਆ ਸੀ। ਇੱਥੋਂ ਤਕ ਕਿ ਸੋਸ਼ਲ ਡਿਸਟੈਂਸ ਦਾ ਵੀ ਧਿਆਨ ਨਹੀਂ ਰੱਖਿਆ ਗਿਆ। ਉੱਥੇ ਹੀ ਪ੍ਰਸ਼ਾਸਨ ਵੱਲੋਂ ਐਂਟਰੀ ’ਤੇ ਹੱਥਾਂ ਨੂੰ ਸੈਨੀਟਾਈਜ਼ ਕਰਨ ਤੋਂ ਇਲਾਵਾ ਹਰ ਇਕ ਵਿਅਕਤੀ ਦੇ ਸਰੀਰ ਦਾ ਤਾਪਮਾਨ ਵੀ ਜਾਂਚਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ : ਜਲੰਧਰ ਦੇ ਪਿੰਡ 'ਚ ਰਾਤ ਵੇਲੇ ਵੱਡੀ ਵਾਰਦਾਤ, ਕੁੜੀ ਦਾ ਗੋਲੀ ਮਾਰ ਕੇ ਕਤਲ (ਤਸਵੀਰਾਂ)

ਤਾਪਮਾਨ ਦੇ ਆਮ ਹੋਣ ਤੋਂ ਬਾਅਦ ਹੀ ਲੋਕਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਇਸ ਸਬੰਧੀ ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਦਿਨ ਲੋਕਾਂ ਦਾ ਚੰਗਾ ਹੁੰਗਾਰਾ ਆਇਆ ਹੈ ਅਤੇ ਉਮੀਦ ਤੋਂ ਜ਼ਿਆਦਾ ਲੋਕ ਰਾਕ ਗਾਰਡਨ ਦੇਖਣ ਪਹੁੰਚੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਦੀ ਇਸ ਨਹਿਰ 'ਚੋਂ ਇਕੱਠੀਆਂ 3 ਲਾਸ਼ਾਂ ਬਰਾਮਦ, ਲੋਕਾਂ 'ਚ ਡਰ ਵਾਲਾ ਮਾਹੌਲ (ਤਸਵੀਰਾਂ)

ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਤੋਂ ਵੀ ਲੋਕ ਪਹਿਲੇ ਦਿਨ ਰਾਕ ਗਾਰਡਨ ਦੇਖਣ ਪਹੁੰਚੇ ਹਨ। ਦੱਸਣਯੋਗ ਹੈ ਕਿ ਰਾਕ ਗਾਰਡਨ 13 ਅਪ੍ਰੈਲ ਤੋਂ ਹੀ ਸੈਲਾਨੀਆਂ ਲਈ ਬੰਦ ਸੀ। ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਵੇਖਦਿਆਂ ਰਾਕ ਗਾਰਡਨ ਬੰਦ ਕਰਨ ਦੇ ਹੁਕਮ ਦਿੱਤੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News