ਨਹੀਂ ਰੁਕ ਰਿਹਾ ਲੁੱਟਾਂ ਖੋਹਾਂ ਦਾ ਰੂਝਾਨ, ਪਾਣੀ ਮੰਗਣ ਆਏ ਨੇ ਬਜ਼ੁਰਗ ਔਰਤ ਦੀਆਂ ਝੱਪਟੀਆਂ ਬਾਲੀਆਂ
Tuesday, Jun 04, 2024 - 04:20 AM (IST)
ਸਮਰਾਲਾ (ਬੰਗੜ/ਗਰਗ) - ਸਮਰਾਲਾ ਇਲਾਕੇ ’ਚ ਆਏ ਦਿਨ ਹੋ ਰਹੀਆਂ ਲੁੱਟਾਂ-ਖੋਹਾਂ ਦਾ ਰੂਝਾਨ ਰੁਕਦਾ ਨਜ਼ਰ ਨਹੀਂ ਆ ਰਿਹਾ। ਛੋਟੀਆਂ-ਛੋਟੀਆਂ ਲੁੱਟਾਂ ਅਤੇ ਚੋਰੀਆਂ ਦੀ ਗਿਣਤੀ ਬੇਸ਼ੁਮਾਰ ਹੈ, ਜੋ ਪੁਲਸ ਦੇ ਰਿਕਾਰਡ ਵਿਚ ਵੀ ਨਹੀਂ ਆਉਂਦੀਆਂ। ਇਥੋਂ ਦੇ ਡੱਬੀ ਬਾਜ਼ਾਰ ਨੇੜੇ ਢਿੱਲੋਂ ਮੁਹੱਲੇ ’ਚ ਉਸ ਵਖ਼ਤ ਘੋਰ ਕਲਯੁੱਗ ਬੀਤਦਾ ਨਜ਼ਰ ਆਇਆ ਜਦੋਂ ਇਕ ਬੇਸਹਾਰਾ ਬਜ਼ੁਰਗ ਔਰਤ ਤੋਂ ਪਾਣੀ ਪੀਣ ਦੇ ਬਹਾਨੇ ਆਇਆ ਲੁਟੇਰਾ ਉਸਦੀਆਂ ਸੋਨੇ ਦੀਆਂ ਬਾਲੀਆਂ ਝੱਪਟ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਜਨਮਦਿਨ ਦਾ ਕੇਕ ਲਿਆਉਣ 'ਚ ਦੇਰੀ ਤੋਂ ਨਾਰਾਜ਼ ਪਤੀ ਨੇ ਪਤਨੀ ਅਤੇ ਬੇਟੇ ਨੂੰ ਮਾਰਿਆ ਚਾਕੂ
ਜਾਣਕਾਰੀ ਅਨੁਸਾਰ ਸੁਰਿੰਦਰਾ (82) ਪਤਨੀ ਨਸੀਬ ਚੰਦ ਜੋ ਕਿ ਘਰ ’ਚ ਬੇਸਹਾਰਾ ਇਕੱਲੀ ਰਹਿ ਰਹੀ ਹੈ। ਕਿਉਂਕਿ ਤਿੰਨ ਪੁੱਤਰਾਂ ਦਾ ਜਵਾਨੀ ਪਹਿਰੇ ਹੀ ਦੇਹਾਂਤ ਹੋ ਚੁੱਕਾ ਹੈ। ਇਹ ਔਰਤ ਬੀਤੀ ਰਾਤ ਸਾਢੇ ਅੱਠ ਵਜੇ ਜਦੋਂ ਆਪਣੇ ਘਰ ਵਿਚ ਰੋਟੀ ਖਾ ਰਹੀ ਸੀ ਤਾਂ ਇਕ ਨੌਜਵਾਨ ਆਇਆ ਤੇ ਉਸ ਨੇ ਆ ਕੇ ਕਿਹਾ ਕਿ ਮੈਨੂੰ ਪੀਣ ਲਈ ਪਾਣੀ ਦਿਓ। ਇਨਾਂ ਕਹਿ ਕੇ ਉਸ ਨੇ ਝੱਪਟ ਮਾਰ ਕੇ ਕੰਨਾਂ ’ਚੋਂ ਦੋਵੇਂ ਬਾਲੀਆਂ ਕੱਢ ਲਈਆਂ। ਇਹ ਲੁਟੇਰਾ ਪੈਦਲ ਘਰ ਵਿਚ ਦਾਖ਼ਲ ਹੋਇਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਇਸ ਸਬੰਧੀ ਪੀੜਤ ਔਰਤ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਪੀੜਤ ਸੁਰਿੰਦਰਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਲੁਟੇਰੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਗੈਂਗਸਟਰ ਗੋਲਡੀ ਬਰਾੜ ਦੀ ਕਥਿਤ ਆਡੀਓ ਵਾਇਰਲ; ਸਿੱਧੂ ਮੂਸੇਵਾਲਾ ਦੇ ਕਤਲ ਦੀ ਦੱਸੀ ਵਜ੍ਹਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e