ਪੁਲਸ ਦਾ ਸਟਿੱਕਰ ਲੱਗੇ ਮੋਟਰਸਾਈਕਲ ''ਤੇ ਲੁੱਟ-ਖੋਹ ਕਰਨ ਵਾਲੇ ਗ੍ਰਿਫਤਾਰ

Friday, Jul 07, 2017 - 06:52 AM (IST)

ਪੁਲਸ ਦਾ ਸਟਿੱਕਰ ਲੱਗੇ ਮੋਟਰਸਾਈਕਲ ''ਤੇ ਲੁੱਟ-ਖੋਹ ਕਰਨ ਵਾਲੇ ਗ੍ਰਿਫਤਾਰ

ਅੰਮ੍ਰਿਤਸਰ,   (ਅਰੁਣ)-  ਬੀਤੇ ਦਿਨੀਂ ਲਾਰੈਂਸ ਰੋਡ ਨੇੜੇ ਰਿਕਸ਼ੇ 'ਤੇ ਜਾ ਰਹੀ ਔਰਤ ਹੱਥੋਂ ਪਰਸ ਖੋਹ ਕੇ ਦੌੜੇ 2 ਬਾਈਕ ਸਵਾਰ ਜਿਨ੍ਹਾਂ ਦੇ ਮੋਟਰਸਾਈਕਲ 'ਤੇ ਪੁਲਸ ਦਾ ਸਟਿੱਕਰ ਲੱਗਾ ਸੀ, ਦੀ ਵਾਇਰਲ ਹੋਈ ਸੀ. ਸੀ. ਟੀ. ਵੀ. ਫੁਟੇਜ ਮਗਰੋਂ ਅੱਜ ਜ਼ਿਲਾ ਪੁਲਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਏ. ਸੀ. ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਿਮਰਨਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕ੍ਰਿਸ਼ਨਾ ਨਗਰ ਤਰਨਤਾਰਨ ਰੋਡ ਜਿਸ ਨੂੰ ਥਾਣਾ ਸੁਲਤਾਨਵਿੰਡ ਮੁਖੀ ਇੰਸਪੈਕਟਰ ਨੀਰਜ ਕੁਮਾਰ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ, ਦੀ ਨਿਸ਼ਾਨਦੇਹੀ 'ਤੇ ਉਸ ਦੇ ਦੂਸਰੇ ਸਾਥੀ ਕੁਲਜੀਤ ਰਾਜਾ ਪੁੱਤਰ ਨਰਿੰਦਰ ਸਿੰਘ ਨੂੰ ਸਿਵਲ ਲਾਈਨ ਦੀ ਪੁਲਸ ਨੇ ਕਾਬੂ ਕੀਤਾ।
ਥਾਣਾ ਸਿਵਲ ਲਾਈਨ ਮੁਖੀ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਦੀ ਟੀਮ ਨੇ ਗ੍ਰਿਫਤਾਰ ਕੀਤੇ ਮੁਲਜ਼ਮ ਕੁਲਜੀਤ ਰਾਜਾ ਜੋ ਕਿ ਤਰਨਤਾਰਨ ਰੋਡ ਵਾਸੀ ਪੁਲਸ ਦੇ ਰਿਟਾਇਰਡ ਹੌਲਦਾਰ ਨਰਿੰਦਰ ਸਿੰਘ ਦਾ ਲੜਕਾ ਹੈ, ਪੁਲਸ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਗ੍ਰਿਫਤਾਰ ਮੁਲਜ਼ਮਾਂ ਨੇ ਲੁੱਟ-ਖੋਹ ਅਤੇ ਝਪਟਮਾਰੀ ਦੀਆਂ ਕਈ ਵਾਰਦਾਤਾਂ ਕਬੂਲੀਆਂ ਹਨ। ਏ. ਸੀ. ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।


Related News