ਪਿਸਤੌਲ ਦੀ ਨੋਕ ''ਤੇ ਬੈਂਕ ਮੈਨੇਜਰ ਤੋਂ ਕਾਰ ਤੇ ਮੋਬਾਇਲ ਖੋਹਿਆ
Wednesday, Jun 27, 2018 - 06:44 AM (IST)
ਫਿਰੋਜ਼ਪੁਰ (ਕੁਮਾਰ) - ਇਥੋਂ ਦੇ ਸ਼ਹੀਦ ਅਨਿਲ ਬਾਗੀ ਹਸਪਤਾਲ ਨੇੜਿਓਂ ਪਿਸਤੌਲ ਦੀ ਨੋਕ 'ਤੇ ਬੈਂਕ ਮੈਨੇਜਰ ਤੋਂ ਕਾਰ ਤੇ ਮੋਬਾਇਲ ਖੋਹਣ ਦੀ ਖਬਰ ਹੈ। ਯੈੱਸ ਬੈਂਕ ਦੇ ਮੈਨੇਜਰ ਰਾਜਨ ਪੋਪਲੀ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਉਹ ਆਪਣੀ ਕਾਰ 'ਤੇ ਘਰ ਜਾ ਰਿਹਾ ਸੀ ਕਿ ਅਚਾਨਕ ਮੋਬਾਇਲ ਦੀ ਰਿੰਗ ਵੱਜਣ 'ਤੇ ਉਹ ਕਾਰ ਰੋਕ ਕੇ ਗੱਲ ਕਰਨ ਲੱਗ ਪਿਆ। ਇਸ ਦੌਰਾਨ ਮੋਟਰਸਾਈਕਲ 'ਤੇ ਆਏ 2 ਨਕਾਬਪੋਸ਼ ਲੁਟੇਰੇ ਪਿਸਤੌਲ ਦੀ ਨੋਕ 'ਤੇ ਉਸਦੀ ਕਾਰ ਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
