ਵੱਧਦੀ ਠੰਡ ਵਿਚਾਲੇ ਅਨੋਖ਼ੀ ਲੁੱਟ! ਕੰਮ ਤੋਂ ਪਰਤ ਰਹੇ ਨੌਜਵਾਨ ਤੋਂ ਜੈਕੇਟ ਖੋਹ ਕੇ ਲੈ ਗਏ ਲੁਟੇਰੇ

Sunday, Jan 07, 2024 - 12:30 AM (IST)

ਵੱਧਦੀ ਠੰਡ ਵਿਚਾਲੇ ਅਨੋਖ਼ੀ ਲੁੱਟ! ਕੰਮ ਤੋਂ ਪਰਤ ਰਹੇ ਨੌਜਵਾਨ ਤੋਂ ਜੈਕੇਟ ਖੋਹ ਕੇ ਲੈ ਗਏ ਲੁਟੇਰੇ

ਚੰਡੀਗੜ੍ਹ (ਸੁਸ਼ੀਲ) : ਡਿਊਟੀ ਤੋਂ ਘਰ ਪਰਤ ਰਹੇ ਨੌਜਵਾਨ ਤੋਂ ਬਾਈਕ ਸਵਾਰ ਤਿੰਨ ਨੌਜਵਾਨ ਸਾਰੰਗਪੁਰ ਲਾਈਟ ਪੁਆਇੰਟ ਨੇੜੇ ਤੋਂ ਮੋਬਾਈਲ, ਨਕਦੀ ਅਤੇ ਜੈਕੇਟ ਲੁੱਟ ਕੇ ਫ਼ਰਾਰ ਹੋ ਗਏ। ਧਨਾਸ ਦੇ ਰਹਿਣ ਵਾਲੇ ਮਨੀਸ਼ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਰੰਗਪੁਰ ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਅਤੇ ਅਣਪਛਾਤੇ ਬਾਈਕ ਸਵਾਰ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਲੁਟੇਰਿਆਂ ਦੀ ਪਹਿਚਾਣ ਕਰਨ ਲਈ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਨਗਰ ਕੀਰਤਨ ਦੌਰਾਨ ਲੰਗਰ ਦੀ ਸੇਵਾ ਕਰ ਰਹੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਇਲਾਜ ਦੌਰਾਨ ਹੋਈ ਮੌਤ

ਧਨਾਸ ਦੇ ਵਸਨੀਕ ਮਨੀਸ਼ ਨੇ ਦੱਸਿਆ ਕਿ ਉਹ ਸੈਕਟਰ-17 ਪਲਾਜ਼ਾ ਵਿਚ ਸਥਿਤ ਇਕ ਦੁਕਾਨ ਵਿਚ ਹੈਲਪਰ ਵਜੋਂ ਕੰਮ ਕਰਦਾ ਹੈ। ਉਹ ਸ਼ੁੱਕਰਵਾਰ ਰਾਤ 10 ਵਜੇ ਦੁਕਾਨ ਬੰਦ ਹੋਣ ਤੋਂ ਬਾਅਦ ਆਟੋ ਰਾਹੀਂ ਧਨਾਸ ਵਿਖੇ ਘਰ ਪਰਤ ਰਿਹਾ ਸੀ। ਉਹ ਧਨਾਸ ਲਾਈਟ ਪੁਆਇੰਟ ’ਤੇ ਆਟੋ ਤੋਂ ਉਤਰ ਕੇ ਘਰ ਵੱਲ ਨੂੰ ਤੁਰ ਪਿਆ। ਕਰੀਬ 11 ਵਜੇ ਇਕ ਨੌਜਵਾਨ ਉਸ ਕੋਲ ਆਇਆ। ਉਸ ਨੇ ਉਸ ਦੀ ਜੈਕੇਟ ਖੋਹ ਲਈ ਅਤੇ ਪਿੱਛੇ ਬਾਈਕ ’ਤੇ ਖੜ੍ਹੇ ਆਪਣੇ ਦੋ ਸਾਥੀਆਂ ਨਾਲ ਫਰਾਰ ਹੋ ਗਿਆ। ਜਦੋਂ ਉਸ ਨੇ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਜੈਕਟ ਦੀ ਜੇਬ ਵਿਚ ਮੋਬਾਇਲ ਵੀ ਨਾਲ ਲੈ ਗਏ। ਘਰ ਪਹੁੰਚਣ ’ਤੇ ਉਸਨੇ ਲੁੱਟ-ਖੋਹ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਰੰਗਪੁਰ ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾਸਥਾਨ ਦੀ ਜਾਂਚ ਕਰਕੇ ਬਾਈਕ ਸਵਾਰਾਂ ’ਤੇ ਮਾਮਲਾ ਦਰਜ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News