6 ਹਥਿਆਰਬੰਦ ਲੁਟੇਰਿਆਂ ਦਾ ਕਹਿਰ! ਇੱਕੋ ਰਾਤ ''ਚ ਕਰ ਦਿੱਤੀਆਂ 2 ਵਾਰਦਾਤਾਂ
Tuesday, Dec 17, 2024 - 02:38 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਪਾਸ਼ ਇਲਾਕੇ ਸਰਾਭਾ ਨਗਰ ਤੇ ਪੀਏਯੂ ਦੇ ਖੇਤਰ ਵਿਚ 6 ਬਾਈਕ ਸਵਾਰ ਲੁਟੇਰਿਆਂ ਨੇ ਅੱਤ ਚੁੱਕੀ ਹੋਈ ਹੈ। ਹਥਿਆਰਬੰਦ ਨੌਜਵਾਨਾਂ ਨੇ ਇੱਕੋ ਰਾਤ ਵਿਚ 2 ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੱਤਾ। ਹਾਲਾਂਕਿ ਦੋਹਾਂ ਮਾਮਲਿਆਂ ਵਿਚ ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਬਦਲਿਆ ਜਾਵੇਗਾ SGPC ਪ੍ਰਧਾਨ! ਧਾਮੀ ਦੀ ਜਗ੍ਹਾ ਇਸ ਆਗੂ ਨੂੰ ਸੌਂਪੀ ਜਾ ਸਕਦੀ ਹੈ ਜ਼ਿੰਮੇਵਾਰੀ
ਪਹਿਲੀ ਵਾਰਦਾਤ ਥਾਣਾ ਪੀਏਯੂ ਦੇ ਇਲਾਕੇ ਕਨਾਲ ਰੋਡ 'ਤੇ ਹੋਈ, ਜਿਸ ਵਿਚ ਸ਼ਿਵਮ ਕੁਮਾਰ ਨੇ ਦੱਸਿਆ ਕਿ ਉਹ ਵੇਟਰ ਦਾ ਕੰਮ ਕਰਦਾ ਹੈ। ਰਾਤ ਨੂੰ ਛੁੱਟੀ ਕਰ ਕੇ ਪੈਦਲ ਘਰ ਵਾਪਸ ਜਾ ਰਿਹਾ ਸੀ। ਜਦੋਂ ਉਹ ਕਨਾਲ ਰੋਡ 'ਤੇ ਸੈਕਰਡ ਹਾਰਟ ਸਕੂਲ ਨੇੜੇ ਪਹੁੰਚਿਆਂ ਤਾਂ ਉਸ ਨੂੰ 6 ਹਥਿਆਰਧਾਰੀ ਲੁਟੇਰਿਆਂ ਨੇ ਘੇਰ ਲਿਆ। ਹਥਿਆਰ ਦੀ ਨੋਕ 'ਤੇ ਉਸ ਦਾ ਮੋਬਾਈਲ ਤੇ ਨਕਦੀ ਲੁੱਟ ਲਈ ਤੇ ਧਮਕਾਉਂਦੇ ਹੋਏ ਫ਼ਰਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦੀ ਯੋਜਨਾ 'ਚ ਆ ਗਏ ਪੰਜਾਬ ਦੇ ਇਹ 5 ਇਲਾਕੇ, ਜਾਣੋ ਕੀ ਹੋਣਗੇ ਬਦਲਾਅ
ਮੁਲਜ਼ਮਾਂ ਨੇ ਉਸੇ ਰਾਤ ਦੂਜੀ ਵਾਰਦਾਤ ਥਾਣਾ ਸਰਾਭਾ ਨਗਰ ਦੇ ਇਲਾਕੇ ਵਿਚ ਕੀਤੀ। ਮਨਦੀਪ ਸਿੰਘ ਨੇ ਦੱਸਿਆ ਕਿ ਉਹ ਬੀ.ਆਰ.ਐੱਸ. ਨਗਰ ਵਿਚ ਰਹਿੰਦਾ ਹੈ। ਉਹ ਪੈਦਲ ਦੁੱਧ ਲੈਣ ਲਈ ਜਾ ਰਿਹਾ ਸੀ। 6 ਹਥਿਆਰਬੰਦ ਮੁਲਜ਼ਮਾਂ ਨੇ ਉਸ ਨੂੰ ਜੇ ਬਲਾਕ ਸਥਿਤ ਪੰਜਾਬ ਐਂਡ ਸਿੰਧ ਬੈਂਕ ਨੇੜੇ ਰੋਕ ਲਿਆ ਤੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਮੋਬਾਈਲ ਤੇ ਨਕਦੀ ਲੁੱਟ ਲਈ ਤੇ ਫ਼ਰਾਰ ਹੋ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8