ਫ਼ਿਲਮੀ ਅੰਦਾਜ਼ ’ਚ ਦਿਨ-ਦਿਹਾੜੇ ਮੋਟਰਸਾਈਕਲ ਸਵਾਰ 2 ਨੌਜਵਾਨ ਕਾਰ ਚਾਲਕ ਤੋਂ ਸਾਢੇ 22 ਲੱਖ ਲੁੱਟ ਕੇ ਫਰਾਰ

08/18/2023 9:54:42 PM

ਜਲਾਲਾਬਾਦ (ਟੀਨੂੰ, ਸੁਮਿਤ) : ਫਾਜ਼ਿਲਕਾ-ਫਿਰੋਜ਼ਪਰ ਕੌਮੀ ਮਾਰਗ 'ਤੇ ਪੈਂਦੇ ਪਿੰਡ ਅਮੀਰਖਾਸ ਦੇ ਲਾਗੇ ਇਕ ਪੈਟਰੋਲ ਪੰਪ ਤੋਂ ਅੱਜ ਦੁਪਹਿਰ ਸਮੇਂ 2 ਨਕਾਬਪੋਸ਼ ਲੁਟੇਰੇ ਹਥਿਆਰਾਂ ਦੀ ਨੋਕ 'ਤੇ ਫ਼ਿਲਮੀ ਅੰਦਾਜ਼ ’ਚ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਦਿਨ-ਦਿਹਾੜੇ ਵਾਪਰੀ ਲੁੱਟ ਦੀ ਇਸ ਵਾਰਦਾਤ ਕਾਰਨ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਦੁਪਹਿਰ ਕਰੀਬ 12 ਵਜੇ ਹੋਈ ਇਸ ਲੁੱਟ ਦੀ ਘਟਨਾ ’ਚ ਗੁਰਸੇਵਕ ਸਿੰਘ ਨਾਂ ਦਾ ਵਿਅਕਤੀ ਜੋ ਕਿ ਆਪਣੀ ਰਿਟਜ਼ ਕਾਰ ’ਚ ਪੰਪ ਤੋਂ ਤੇਲ ਭਰਵਾ ਕੇ ਨਿਕਲਿਆ ਤਾਂ ਸੜਕ 'ਤੇ ਪੁੱਜਾ ਤਾਂ 2 ਅਣਪਛਾਤੇ ਨੌਜਵਾਨ ਜੋ ਕਿ ਮੋਟਰਸਾਈਕਲ 'ਤੇ ਸਵਾਰ ਸਨ, ਕਾਰ ਚਾਲਕ ਤੋਂ ਸਾਢੇ 22 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪੂਰੀ ਵਾਰਦਾਤ ਸੀਸੀਟੀਵੀ ’ਚ ਕੈਦ ਹੋ ਗਈ।

ਇਹ ਵੀ ਪੜ੍ਹੋ : ਮਹਿੰਦੀ ਲੱਥਣ ਤੋਂ ਪਹਿਲਾਂ ਨਵ-ਵਿਆਹੁਤਾ ਚੜ੍ਹੀ ਦਾਜ ਦੀ ਬਲੀ, ਪਤੀ ਤੇ ਸੱਸ-ਸਹੁਰੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ

PunjabKesari

ਸੀਸੀਟੀਵੀ ’ਚ ਕੈਦ ਲੁੱਟ ਦੀ ਇਹ ਘਟਨਾ ਕਈ ਸਵਾਲ ਖੜ੍ਹੇ ਕਰਦੀ ਹੈ, ਜਿਸ ਦੇ ਜਵਾਬ ਪੁਲਸ ਤਲਾਸ਼ ਕਰ ਰਹੀ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਫਾਜ਼ਿਲਕਾ ਦੇ ਐੱਸਐੱਸਪੀ ਮਨਜੀਤ ਸਿੰਘ ਢੇਸੀ, ਐੱਸਪੀਡੀ ਸੁਖਵਿੰਦਰ ਸਿੰਘ ਤੇ ਡੀਐੱਸਪੀ ਅਬੋਹਰ ਅਤੁਲ ਸੋਨੀ ਸਣੇ ਕਈ ਹੋਰ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਗੱਲਬਾਤ ਕਰਦਿਆਂ ਐੱਸਐੱਸਪੀ ਨੇ ਦੱਸਿਆ ਕਿ ਗੁਰਸੇਵਕ ਸਿੰਘ ਆਪਣੇ ਕਿਸੇ ਨਿੱਜੀ ਕੰਮ ਲਈ 4 ਲੱਖ ਰੁਪਏ ਬੈਂਕ 'ਚੋਂ ਕਢਵਾ ਕੇ ਲਿਆਇਆ ਸੀ, ਜਦੋਂ ਕਿ ਕੁਝ ਪੈਸੇ ਉਹ ਆਪਣੇ ਘਰੋਂ ਲਿਆਇਆ ਸੀ। ਕੁਲ ਮਿਲਾ ਕੇ ਸਾਢੇ 22 ਲੱਖ ਦੀ ਨਕਦੀ ਲੈ ਕੇ ਜਦੋਂ ਉਹ ਕਾਰ 'ਚ ਤੇਲ ਭਰਵਾ ਕੇ ਨਿਕਲਿਆ ਤਾਂ ਬਾਈਕ ਸਵਾਰ 2 ਨੌਜਵਾਨਾਂ ਨੇ ਗੁਰਸੇਵਕ ਸਿੰਘ ਨੂੰ ਹਥਿਆਰਾਂ ਦੀ ਨੋਕ 'ਤੇ ਲੁੱਟ ਲਿਆ। ਪੁਲਸ ਨੂੰ ਘਟਨਾ ਸਬੰਧੀ ਅਹਿਮ ਸੁਰਾਗ ਮਿਲੇ ਹਨ, ਜਿਸ 'ਤੇ ਪੁਲਸ ਕੰਮ ਕਰ ਰਹੀ ਹੈ। ਐੱਸਐੱਸਪੀ ਨੇ ਦਾਅਵਾ ਕੀਤਾ ਕਿ ਜਲਦ ਹੀ ਪੁਲਸ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News