ਦਸੂਹਾ 'ਚ ਦਿਨ-ਦਿਹਾੜੇ ਕਰਮਚਾਰੀ ਤੋਂ ਲੁੱਟੀ ਲੱਖਾਂ ਦੀ ਨਕਦੀ
Monday, Nov 12, 2018 - 02:47 PM (IST)
ਦਸੂਹਾ (ਵਰਿੰਦਰ ਪੰਡਿਤ, ਝਾਵਰ)— ਅਣਪਛਾਤੇ ਲੁਟੇਰਿਆਂ ਵੱਲੋਂ ਗੰਨ ਪੁਆਇੰਟ 'ਤੇ ਇਕ ਨਿੱਜੀ ਕੰਪਨੀ ਦੇ ਕੁਲੈਕਸ਼ਨ ਕਰਮਚਾਰੀ ਕੋਲੋਂ ਕਰੀਬ 5 ਲੱਖ 7੦ ਹਜ਼ਾਰ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ ਕਰੀਬ 12 ਵਜੇ ਦਸੂਹਾ ਦੇ ਮੈਕਡੋਨਲਡ ਦੇ ਸਾਹਮਣੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਪਿਸਤੌਲ ਦੀ ਨੌਕ 'ਤੇ ਮੈਕਡੋਨਲਡ 'ਚੋਂ ਕੈਸ਼ ਲੈ ਕੇ ਵਾਪਸ ਜਾ ਰਹੇ ਕੁਲੈਕਸ਼ਨ ਕਰਮਚਾਰੀ ਦੇ ਪੱਟ 'ਚ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰਨ ਤੋਂ ਬਾਅਦ ਉਸ ਕੋਲੋਂ 5 ਲੱਖ 70 ਹਜ਼ਾਰ ਦੀ ਨਕਦੀ ਲੁੱਟ ਲਈ।
ਜ਼ਖਮੀ ਨੌਜਵਾਨ ਦੀ ਪਛਾਣ ਸੁਖਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਨੰਗਲ ਖੂੰਗਾ ਦੇ ਰੂਪ 'ਚ ਹੋਈ ਹੈ। ਸੁਖਦੀਪ ਨੂੰ ਟਾਂਡੇ ਦੇ ਵੇਵਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਦਸੂਹਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।