ਚੋਰਾਂ ਤੋਂ ਲੁੱਟਿਆ ਸਾਮਾਨ ਬਰਾਮਦ ਕਰਕੇ ਪੁਲਸ ਨੇ ਕੀਤਾ ਪਰਿਵਾਰ ਦੇ ਹਵਾਲੇ

Monday, Aug 07, 2017 - 07:03 PM (IST)

ਚੋਰਾਂ ਤੋਂ ਲੁੱਟਿਆ ਸਾਮਾਨ ਬਰਾਮਦ ਕਰਕੇ ਪੁਲਸ ਨੇ ਕੀਤਾ ਪਰਿਵਾਰ ਦੇ ਹਵਾਲੇ

ਝਬਾਲ(ਨਰਿੰਦਰ)— ਪਿਛਲੇ ਮਹੀਨੇ ਦੀ 12 ਤਰੀਕ ਦੀ ਦਰਮਿਆਨੀ ਰਾਤ ਨੂੰ ਥਾਣਾ ਝਬਾਲ ਅਧੀਨ ਪੈਂਦੇ ਪਿੰਡ ਕੋਟ ਧਰਮਚੰਦ ਕਲਾਂ ਵਿਖੇ ਇਕ ਬਜ਼ੁਰਗ ਜੋੜੇ ਨੂੰ ਘਰ 'ਚ ਬੰਨ੍ਹ ਕੇ ਉਨ੍ਹਾਂ ਦੀ ਕੁੱਟਮਾਰ ਕਰਕੇ ਅਣਛਾਤੇ ਵਿਅਕਤੀਆਂ ਵੱਲੋਂ ਘਰ 'ਚੋਂ ਬੋਲੈਰੋ ਗੱਡੀ, ਦੋਨਾਲੀ ਰਾਈਫਲ, ਨਕਦੀ, ਡਾਲਰ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ ਗਿਆ ਸੀ। ਇਸ ਮਾਮਲੇ ਸਬੰਧੀ ਡੀ. ਐੱਸ.ਪੀ. ਪਿਆਰਾ ਸਿੰਘ, ਥਾਣਾ ਮੁਖੀ ਹਰਚੰਦ ਸਿੰਘ ਸਮੇਤ ਪੁਲਸ ਟੀਮ ਨੇ ਜਾਂਚ ਕਰਦੇ ਹੋਏ ਲੁੱਟਖੋਹ ਦੀ ਵਾਰਦਾਤ ਨੂੰ ਟਰੇਸ ਕਰਕੇ ਅੱਜ ਦੋਸ਼ੀਆਂ ਨੂੰ ਲੁੱਟਖੋਹ ਦੇ ਸਾਮਾਨ ਸਮੇਤ ਕਾਬੂ ਕਰ ਲਿਆ। 
ਇਸ ਤੋਂ ਬਾਅਦ ਉਨ੍ਹਾਂ ਦੇ ਕੋਲੋਂ ਲੁੱਟਿਆ ਸਾਮਾਨ ਬਰਾਮਦ ਕਰਕੇ ਅਦਾਲਤ ਦੀ ਮਨਜ਼ੂਰੀ 'ਤੇ ਘਰ ਦੇ ਮਾਲਕਾਂ ਨੂੰ ਥਾਣੇ ਬੁਲਾਇਆ ਗਿਆ। ਥਾਣਾ ਮੁਖੀ ਹਰਚੰਦ ਸਿੰਘ ਨੇ ਥਾਣੇਦਾਰ ਦੀ ਅਗਵਾਈ 'ਚ ਉਪਰੋਕਤ ਬਰਾਮਦ ਕੀਤਾ ਸਾਮਾਨ ਪਰਿਵਾਰ ਵਾਲਿਆਂ ਦੇ ਹਵਾਲੇ ਕੀਤਾ। ਲੁੱਟੇ ਹੋਏ ਸਾਮਾਨ ਨੂੰ ਹਾਸਲ ਕਰਨ ਤੋਂ ਬਾਅਦ ਪਰਿਵਾਰ ਨੇ ਥਾਣਾ ਮੁਖੀ ਹਰਚੰਦ ਸਿੰਘ ਅਤੇ ਡੀ. ਐੱਸ. ਪੀ. ਦਰਸ਼ਨ ਸਿੰਘ ਮਾਨ ਸਮੇਤ ਡੀ. ਐੱਸ. ਪੀ. ਪਿਆਰਾ ਸਿੰਘ ਦਾ ਧੰਨਵਾਦ ਕੀਤਾ।


Related News