AK 47 ਦੀ ਨੋਕ ''ਤੇ ਲੁੱਟ! ਨਕਦੀ ਤੇ ਮੋਬਾਈਲ ਖੋਹ ਹੋਏ ਫਰਾਰ, ਸੀਸੀਟੀਵੀ ''ਚ ਕੈਦ ਹੋਈ ਘਟਨਾ
Wednesday, Mar 12, 2025 - 11:03 PM (IST)

ਬਠਿੰਡਾ (ਧੀਰਜ) : ਬਠਿੰਡਾ ਦੇ ਭੁੱਚੋ ਮੰਡੀ 'ਚ ਆਦੇਸ਼ ਮੈਡੀਕਲ ਕਾਲਜ ਦੇ ਨਜ਼ਦੀਕ ਇੱਕ ਨਿੱਜੀ ਹੋਟਲ ਦੇ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਏਕੇ 47 ਰਾਈਫਲ ਦੀ ਨੋਕ ਦੇ 'ਤੇ ਇੱਕ ਵਿਅਕਤੀ ਕੋਲੋਂ ਲੁੱਟ-ਖੋਹ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਆਏ ਤਿੰਨ ਵਿਅਕਤੀ ਜਿਨ੍ਹਾਂ ਦੇ ਵੱਲੋਂ ਆਪਣਾ ਚਿਹਰਾ ਲੁਕੋਇਆ ਹੋਇਆ ਹੈ, ਲੁੱਟ ਖੋਹ ਕਰਨ ਦੌਰਾਨ ਏਕੇ47 ਰਾਈਫਲ ਵੀ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ।
ਟਿਊਸ਼ਨ ਪੜ੍ਹਨ ਘਰੋਂ ਨਿਕਲਿਆ ਲੜਕਾ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਇਸ ਪੂਰੀ ਘਟਨਾ ਨੂੰ ਲੈ ਕੇ ਡੀਐੱਸਪੀ ਸਿਟੀ ਟੂ ਸਰਬਜੀਤ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਇਹ ਘਟਨਾ ਬੀਤੇ ਕੱਲ ਭੁੱਚੋ ਮੰਡੀ ਦੇ ਵਿੱਚ ਥਾਣਾ ਕੈਂਟ ਦੇ ਅਧੀਨ ਇੱਕ ਨਿਜੀ ਹੋਟਲ ਦੇ ਵਿੱਚ ਵਾਪਰੀ ਹੈ ਜਿਸ ਦੇ ਵਿੱਚ ਤਿੰਨ ਅਣਪਛਾਤੇ ਵਿਅਕਤੀ ਰਾਈਫਲ ਦੀ ਨੋਕ ਦੇ ਉੱਪਰ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦੇ ਰਹੇ ਹਨ। ਇਸ ਘਟਾ ਨੂੰ ਲੈ ਕੇ ਮੁਦਈ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਹੈ ਕਿ ਉਸਦੇ ਪਾਸਿਓਂ ਚਾਰ ਮੋਬਾਇਲ ਫੋਨ ਅਤੇ 8000 ਨਕਦ ਲੁੱਟ ਕੇ ਲੈ ਗਏ ਹਨ।
ਨਸ਼ਿਆਂ ਵਿਰੁੱਧ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ! ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਹੱਕ 'ਚ ਨਿੱਤਰੀਆਂ ਪੰਚਾਇਤਾਂ (ਵੀਡੀਓ)
ਸਰਬਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਚਾਰ ਮੋਬਾਈਲ ਫੋਨਾਂ ਦੇ ਵਿੱਚੋਂ ਕੁਝ ਮੋਬਾਇਲ ਫੋਨ ਉਹ ਰਸਤੇ ਦੇ ਵਿੱਚ ਸੁੱਟ ਵੀ ਗਏ ਹਨ ਕਿਉਂਕਿ ਉਹ ਮੋਬਾਈਲ ਫੋਨ ਦੀ ਲੋਕੇਸ਼ਨ ਆਸਾਨੀ ਨਾਲ ਟਰੈਕ ਹੋ ਸਕਦੀ ਸੀ। ਜਿਨ੍ਹਾਂ ਨੂੰ ਪੁਲਸ ਵੱਲੋਂ ਲੱਭ ਲਿਆ ਗਿਆ ਹੈ ਤੇ ਇਸ ਤੋਂ ਇਲਾਵਾ ਤਿੰਨ ਦੋਸ਼ੀਆਂ ਦੇ ਖਿਲਾਫ ਆਰਮਜ ਐਕਟ ਅਤੇ ਲੁੱਟਖੋਹ ਦੀ ਘਟਨਾ ਨੂੰ ਅੰਜਾਮ ਦੇਣ ਦੇ ਮਾਮਲੇ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਹਰ ਐਂਗਲ ਤੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।