ਸਰਕਾਰੀ ਪ੍ਰਾਇਮਰੀ ਸਕੂਲ ਵਾੜਾਪੋਹ ਵਿੰਡੀਆਂ ''ਚ ਚੋਰਾਂ ਨੇ ਬੋਲਿਆ ਥਾਵਾ

Thursday, Dec 21, 2017 - 03:36 PM (IST)

ਸਰਕਾਰੀ ਪ੍ਰਾਇਮਰੀ ਸਕੂਲ ਵਾੜਾਪੋਹ ਵਿੰਡੀਆਂ ''ਚ ਚੋਰਾਂ ਨੇ ਬੋਲਿਆ ਥਾਵਾ

ਜ਼ੀਰਾ ( ਅਕਾਲੀਆਂਵਾਲਾ ) - ਸਥਾਨਕ ਸ਼ਹਿਰ ਦੇ ਨੇੜੇ ਪਿੰਡ ਵਾੜਾ ਪੋਹਵਿੰਡੀਆਂ ਸਰਕਾਰੀ ਪ੍ਰਾਇਮਰੀ ਸਕੂਲ 'ਚ ਬੀਤੀ ਰਾਤ ਕੁਝ ਆਗਿਆਤ ਚੋਰਾਂ ਵਲੋਂ ਸਕੂਲ ਦਾ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਐਚ. ਟੀ. ਨਿਰਮਲ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਪੋਹਵਿੰਡੀਆਂ ਨੇ ਦੱਸਿਆ ਕਿ ਉਹ ਰੋਜ਼ਾਨਾਂ ਵਾਂਗ ਸਕੂਲ ਬੰਦ ਕਰਕੇ 3 ਵਜੇ ਸਮੂਹ ਸਟਾਫ਼ ਨਾਲ ਚਲੇ ਗਈ ਸੀ ਤੇ ਜਦ ਸਵੇਰੇ ਸਕੂਲ ਆਈ ਤਾਂ ਦੇਖਿਆ ਕਿ ਰਸੋਈ ਦੀਆਂ ਚਗਾਠਾ ਟੁੱਟੀਆਂ ਹੋਈਆ ਸਨ ਤੇ ਤਾਲੇ ਟੁੱਟੇ ਹੋਏ ਸਨ। ਸਮਾਨ ਵੇਖਣ 'ਤੇ ਪਤਾ ਲੱਗਾ ਕਿ ਚੋਰ ਸਕੂਲ ਦਾ 1 ਸਿਲੰਡਰ-ਭੱਠੀ, 100 ਥਾਲ, ਆਟੇਵਾਲੀ ਡਰੰਮੀ, 2 ਜੱਗ, 20 ਗਿਲਾਸ, 1 ਕੂਕਰ, ਇਕ ਕੂਇੰਟਲ ਕਣਕ, ਚਾਵਲ, ਦਾਲਾ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਥਾਣਾ ਜ਼ੀਰਾ ਦੇ ਦਿੱਤੀ।


Related News