ਸਰਕਾਰੀ ਮਿਡਲ ਸਕੂਲ ਝਾਖੜਪਿੰਡੀ ਫਿਰ ਹੋਇਆ ਚੋਰਾਂ ਦਾ ਸ਼ਿਕਾਰ
Wednesday, Dec 06, 2017 - 02:02 PM (IST)
ਗੁਰਦਾਸਪੁਰ (ਵਿਨੋਦ) - ਸਰਕਾਰੀ ਮਿਡਲ ਸਕੂਲ ਝਾਖੜਪਿੰਡੀ ਵਿਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ਼ ਨਿਵੇਦਿਕਾ ਸ਼ਰਮਾ ਨੇ ਪੁਲਸ ਸਟੇਸ਼ਨ ਦੀਨਾਨਗਰ ਦੀ ਪੁਲਸ ਨੂੰ ਦੱਸਿਆ ਕਿ ਸਵੇਰੇ ਪੌਣੇ 9 ਵਜੇ ਜਦ ਉਹ ਸਕੂਲ ਪਹੁੰਚੀ ਤਾਂ ਸਕੂਲ ਦੇ ਕੰਪਿਊਟਰ ਰੂਮ ਦਾ ਤਾਲਾ ਟੁੱਟਾ ਹੋਇਆ ਸੀ। ਅੰਦਰ ਜਾ ਕੇ ਪਤਾ ਲੱਗਾ ਕਿ 5 ਕੰਪਿਊਟਰਾਂ ਵਿਚੋਂ 2 ਐੱਲ. ਸੀ. ਡੀ, 3ਸੀ. ਪੀ. ਯੂ, ਇਕ ਮਾਊਸ ਤੇ ਇਕ ਕੀ ਬੋਰਡ ਚੋਰੀ ਹੋ ਚੁੱਕਾ ਸੀ। ਦਰਵਾਜੇ ਤੇ ਤਾਲੇ ਤੋੜਨ ਦੇ ਨਿਸ਼ਾਨ ਵੀ ਵੇਖੇ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਕੂਲ ਵਿਚ ਤਿੰਨ ਵਾਰ ਚੋਰੀ ਹੋ ਚੁੱਕੀ ਹੈ।