ਲੁਟੇਰਿਆਂ ਨੇ ਘੇਰ ਲਿਆ ਕੰਮ ਤੋਂ ਆਉਂਦਾ ਮੁੰਡਾ, ਲਾਗਲੇ ਪਿੰਡ ਵਾਲਿਆਂ ਨੇ ਇੰਝ ਭਜਾਏ ਚੋਰ (ਵੀਡੀਓ)

Wednesday, Dec 21, 2022 - 12:32 AM (IST)

ਲੁਟੇਰਿਆਂ ਨੇ ਘੇਰ ਲਿਆ ਕੰਮ ਤੋਂ ਆਉਂਦਾ ਮੁੰਡਾ, ਲਾਗਲੇ ਪਿੰਡ ਵਾਲਿਆਂ ਨੇ ਇੰਝ ਭਜਾਏ ਚੋਰ (ਵੀਡੀਓ)

ਹੁਸ਼ਿਆਰਪੁਰ (ਅਮਰੀਕ) : ਬੀਤੀ ਰਾਤ ਚਿੰਤਪੁਰਨੀ ਰੋਡ 'ਤੇ ਸਥਿਤ ਪਿੰਡ ਕੋਟਲਾ ਗੌਂਸਪੁਰ ਤੋਂ ਧੋਬੀਘਾਟ ਨੂੰ ਜਾਣ ਵਾਲੇ ਲਿੰਕ ਰੋਡ 'ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪਿੰਡ ਦੇ ਹੀ ਇਕ ਨੌਜਵਾਨ 'ਤੇ ਮੋਟਰਸਾਈਕਲ ਅਤੇ ਐਕਟਿਵਾ ਸਵਾਰ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਧੁੰਦ ਕਾਰਨ ਵਾਪਰਿਆ ਇਕ ਹੋਰ ਭਿਆਨਕ ਸੜਕ ਹਾਦਸਾ, ਨੌਜਵਾਨ ਦੀ ਕੱਟੀ ਗਈ ਬਾਂਹ

ਇਸ ਘਟਨਾ ਦਾ ਸ਼ਿਕਾਰ ਹੋਏ ਨੌਜਵਾਨ ਨੇ ਦੱਸਿਆ ਕਿ ਉਹ ਪਿੰਡ ਕੋਟਲਾ ਗੌਂਸਪੁਰ ਦਾ ਹੀ ਰਹਿਣ ਵਾਲਾ ਹੈ ਅਤੇ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਵਾਪਸੀ ਦੌਰਾਨ ਆਪਣੇ ਸਾਥੀ ਨੂੰ ਉਸ ਦੇ ਘਰ ਛੱਡਣ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ ਤਾਂ ਪਿੰਡ ਦੇ ਸਰਪੰਚ ਦੀ ਰਿਹਾਇਸ਼ ਨੇੜੇ ਕੁਝ ਨੌਜਵਾਨਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦਾ ਰੌਲਾ ਸੁਣ ਕੇ ਪਿੰਡ ਦੇ ਲੋਕ ਭੱਜ ਕੇ ਉਸ ਦੀ ਮਦਦ ਲਈ ਆਏ, ਜਿਨ੍ਹਾਂ ਨੂੰ ਦੇਖ ਕੇ ਉਕਤ ਨੌਜਵਾਨ ਮੌਕੇ ਤੋਂ ਆਪਣਾ ਮੋਟਰਸਾਈਕਲ ਅਤੇ ਐਕਟਿਵਾ ਛੱਡ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਮਤਰੇਏ ਪਿਓ ਨੇ ਨਾਬਾਲਗ ਧੀ ਨਾਲ ਟੱਪੀਆਂ ਹੱਦਾਂ, ਕੀਤਾ ਇਹ ਕਾਰਾ

ਇਸ ਦੇ ਨਾਲ ਹੀ ਇਸ ਘਟਨਾ ਨਾਲ ਪਿੰਡ ਅਤੇ ਇਲਾਕੇ ਦੇ ਲੋਕਾਂ ਵਿੱਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੌਕੇ 'ਤੇ ਮੌਜੂਦ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਨੌਜਵਾਨਾਂ ਦੇ ਵਾਹਨ ਸਬੰਧਤ ਥਾਣਾ ਸਦਰ ਪੁਲਸ ਹਵਾਲੇ ਕਰ ਦਿੱਤੇ ਗਏ ਹਨ। ਇਸ ਬਾਰੇ ਜਦੋਂ ਥਾਣਾ ਸਦਰ ਦੇ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News