ਪ੍ਰਿੰਸੀਪਲ ਤੋਂ ਬੱਚਿਆਂ ਦੀ ਫੀਸ ਲੁੱਟ ਕੇ ਲੈ ਗਏ ਲੁਟੇਰੇ, ਸਦਮੇ 'ਚ ਮੌਤ (ਵੀਡੀਓ)

Saturday, Dec 07, 2019 - 05:24 PM (IST)

ਨਾਭਾ (ਰਾਹੁਲ)—ਪੰਜਾਬ 'ਚ ਦਿਨੋ-ਦਿਨ ਲੁੱਟ ਖੋਹ ਦੀਆਂ ਵਾਰਦਾਤਾਂ 'ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ ਅਤੇ ਲੁਟੇਰੇ ਹੁਣ ਦਿਨ-ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜਾ ਮਾਮਲਾ ਨਾਭਾ ਦਾ ਸਾਹਮਣੇ ਆਇਆ ਹੈ ਜਿੱਥੇ ਲੁੱਟ ਦੀ ਵਾਰਦਾਤ ਨਾ ਸਹਾਰਦੇ ਹੋਏ ਸ਼੍ਰੀ ਵਿਸ਼ਕਰਮਾ ਪਬਲਿਕ ਸਕੂਲ ਦੀ ਪ੍ਰਿੰਸੀਪਲ ਮਨਜੀਤ ਕੋਰ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਮਨਜੀਤ ਕੌਰ ਸਕੂਲੀ ਬੱਚਿਆਂ ਤੋਂ ਪੇਪਰਾਂ ਦੀ ਫੀਸ ਇਕੱਠੀ ਕਰ ਘਰ ਜਾ ਰਹੀ ਸੀ ਕਿ ਰਸਤੇ 'ਚ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰੇ ਉਸਦਾ ਪਰਸ ਝਪਟ ਕੇ ਲੈ ਗਏ।

ਪਰਸ 'ਚ ਬੱਚਿਆਂ ਦੀ ਫੀਸ ਤੋਂ ਇਲਾਵਾ ਹੋਰ ਦਸਤਾਵੇਜ ਸਨ। ਬੱਚਿਆਂ ਦੀ ਫੀਸ ਭਰਨੀ ਸੀ ਤੇ ਲੁੱਟ ਦੀ ਵਾਰਦਾਤ ਹੋਣ ਕਾਰਨ ਪ੍ਰਿੰਸੀਪਲ ਡਿਪਰੇਸ਼ਨ 'ਚ ਚਲੀ ਗਈ।ਉਹ ਇਸ ਕਦਰ ਸਦਮੇ 'ਚ ਚਲੀ ਗਈ ਕਿ ਉਸਦੀ ਹਾਲਤ ਵਿਗੜ ਗਈ ਜਦੋਂ ਤੱਕ ਹਸਪਤਾਲ ਲਿਜਾਇਆ ਗਿਆ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।


author

Shyna

Content Editor

Related News