ਬਜ਼ੁਰਗ ਜੋੜੇ ਨੂੰ ਜ਼ਖ਼ਮੀ ਕਰ ਕੇ ਲੁੱਟਣ ਵਾਲਿਆਂ ''ਚੋਂ 1 ਕਾਬੂ

Monday, Mar 05, 2018 - 02:07 AM (IST)

ਬਜ਼ੁਰਗ ਜੋੜੇ ਨੂੰ ਜ਼ਖ਼ਮੀ ਕਰ ਕੇ ਲੁੱਟਣ ਵਾਲਿਆਂ ''ਚੋਂ 1 ਕਾਬੂ

ਔੜ, (ਛਿੰਜੀ)— ਔੜ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ, ਜਦੋਂ ਗੜੱਪੜ ਵਿਖੇ 20 ਦਿਨ ਪਹਿਲਾਂ ਬਜ਼ੁਰਗ ਜੋੜੇ ਨੂੰ ਜ਼ਖ਼ਮੀ ਕਰ ਕੇ 40-50 ਤੋਲੇ ਸੋਨਾ ਤੇ ਪਾਸਪੋਰਟ ਲਿਜਾਣ ਵਾਲਿਆਂ 'ਚੋਂ ਇਕ ਵਿਅਕਤੀ ਨੂੰ ਪੁਲਸ ਨੇ ਕਾਬੂ ਕੀਤਾ।
ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਬਿਕਰਮ ਸਿੰਘ ਨੇ ਦੱਸਿਆ ਕਿ 11.2.18 ਨੂੰ ਦੋ ਮੋਟਰਸਾਈਕਲ ਸਵਾਰ ਰਿਸ਼ਤੇਦਾਰ ਬਣ ਕੇ ਮਠਿਆਈ ਦਾ ਡੱਬਾ ਲੈ ਕੇ ਗੁਰਦੇਵ ਕੌਰ ਪਤਨੀ ਕੁਲਵੀਰ ਸਿੰਘ ਵਾਸੀ ਗੜੱਪੜ ਦੇ ਘਰ ਆਏ ਸਨ, ਜੋ ਬਜ਼ੁਰਗ ਜੋੜੇ ਨੂੰ ਜ਼ਖ਼ਮੀ ਕਰ ਕੇ ਦਿਨ-ਦਿਹਾੜੇ ਕੀਮਤੀ ਸਾਮਾਨ ਲੈ ਗਏ ਸਨ। ਪੁਲਸ ਨੇ ਗੁਆਂਢ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ 20 ਦਿਨ ਦੀ ਸਖਤ ਮਿਹਨਤ ਤੋਂ ਬਾਅਦ ਇਕ ਮੁਲਜ਼ਮ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ, ਜਿਸਦੀ ਪਛਾਣ ਦਵਿੰਦਰ ਤੇਜੀ ਉਰਫ ਪੱਪੂ ਪੁੱਤਰ ਮਲਕੀਤ ਸਿੰਘ ਵਾਸੀ ਡੇਰਾ ਲੱਖਣ ਕਲਾਂ (ਕਪੂਰਥਲਾ) ਵਜੋਂ ਹੋਈ ਹੈ। ਇਸ ਨੂੰ ਵਾਰਦਾਤ ਵੇਲੇ ਵਰਤੇ ਗਏ ਮੋਟਰਸਾਈਕਲ ਸਮੇਤ ਬੱਲੋਵਾਲ ਨੇੜਿਓਂ ਗ੍ਰਿਫਤਾਰ ਕੀਤਾ, ਜਿਸ ਨੇ ਮਾਣਯੋਗ ਅਦਾਲਤ ਵੱਲੋਂ ਮਿਲੇ ਪੁਲਸ ਰਿਮਾਂਡ ਦੌਰਾਨ ਮੰਨਿਆ ਕਿ ਇਹ ਵਾਰਦਾਤ ਉਸਨੇ ਪੁੱਛਾਂ ਦੇਣ ਵਾਲੇ ਬਾਬੇ ਪ੍ਰਗਟ ਸੰਧੂ ਪੁੱਤਰ ਗਰੀਬਦਾਸ ਦਿਆਲਪੁਰ, ਥਾਣਾ ਸੁਭਾਨਪੁਰ ਦੇ ਕਹਿਣ 'ਤੇ ਕੀਤੀ ਤੇ ਬਾਬਾ ਮੇਰੇ ਨਾਲ ਸੀ। ਚੌਕੀ ਇੰਚਾਰਜ ਮੁਤਾਬਿਕ ਉੱਚ ਅਫਸਰਾਂ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਵੀ ਹੋ ਸਕਦੇ ਹਨ ਅਤੇ ਇਸ ਵਾਰਦਾਤ ਦੀਆਂ ਤਾਰਾਂ ਕਿਸੇ ਪਰਿਵਾਰਕ ਮੈਂਬਰ ਨਾਲ ਵੀ ਜੁੜੀਆਂ ਹੋਣ ਦੀ ਆਸ ਹੈ। ਅਖੌਤੀ ਬਾਬੇ ਨੂੰ ਗ੍ਰਿਫਤਾਰ ਕਰਨ ਲਈ ਗੰਭੀਰਤਾ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ, ਜੋ ਜਲਦੀ ਹੀ ਪੁਲਸ ਦੇ ਸ਼ਿਕੰਜੇ 'ਚ ਹੋਵੇਗਾ।


Related News