ਜਲੰਧਰ ਦੇ ਇਕ ਸਿੰਘਮ ਬਣੇ ਥਾਣਾ ਇੰਚਾਰਜ ਦਾ ਸਰਕਾਰੀ ਪਿਸਟਲ ਲੈ ਉੱਡੇ ਲੁਟੇਰੇ, ਪਈਆਂ ਭਾਜੜਾਂ
Friday, Sep 29, 2023 - 11:27 AM (IST)
ਜਲੰਧਰ (ਰਮਨ)–ਜਲੰਧਰ ਦੇ ਥਾਣਾ ਨੰਬਰ 8 ਦੇ ਮਸ਼ਹੂਰ ਸਿੰਘਮ ਬਣੇ ਥਾਣਾ ਇੰਚਾਰਜ ਪ੍ਰਦੀਪ ਕੁਮਾਰ ਦਾ ਲੁਟੇਰੇ ਲੰਮਾ ਪਿੰਡ ਦੇ ਨੇੜੇ ਸਰਕਾਰੀ ਪਿਸਟਲ ਲੈ ਕੇ ਫ਼ਰਾਰ ਹੋ ਗਏ। ਥਾਣਾ ਇੰਚਾਰਜ ਨੇ ਅਸਲਾ ਗੁੰਮ ਹੋਣ ਸਬੰਧੀ ਜਾਣਕਾਰੀ ਤੁਰੰਤ ਉੱਚ ਅਧਿਕਾਰੀਆਂ ਨੂੰ ਦਿੱਤੀ। ਇਲਾਕੇ ਵਿਚ ਚਰਚਾ ਹੈ ਕਿ ਜੋ ਥਾਣਾ ਇੰਚਾਰਜ ਆਪਣਾ ਅਸਲਾ ਨਹੀਂ ਸੰਭਾਲ ਸਕਦਾ, ਉਹ ਇਲਾਕਾ ਕਿਵੇਂ ਸੰਭਾਲੇਗਾ? ਉਥੇ ਹੀ, ਇਹ ਵੀ ਚਰਚਾ ਰਹੀ ਕਿ ਭੋਗਪੁਰ ਇਲਾਕੇ ਵਿਚੋਂ ਅਸਲਾ ਬਰਾਮਦ ਕਰ ਲਿਆ ਜਾਵੇਗਾ।
ਵਰਣਨਯੋਗ ਹੈ ਕਿ ਲੰਮਾ ਪਿੰਡ ਚੌਕ ਨੇੜੇ ਦੇਰ ਰਾਤ ਸੰਤੋਖਪੁਰ ਇਲਾਕੇ ਦੇ ਮਸ਼ਹੂਰ ਪੀ. ਓ. ਨੌਜਵਾਨ ਨੇ ਥਾਣਾ ਨੰਬਰ 8 ਦੇ ਇੰਚਾਰਜ ਨਾਲ ਮੁਕਾਬਲੇ ਦੌਰਾਨ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਸਰਕਾਰੀ ਅਸਲਾ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ, ਹਾਲਾਂਕਿ ਪੁਲਸ ਪਾਰਟੀ ਨੇ ਨੌਜਵਾਨ ਦੀ ਪਛਾਣ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਰਾਊਂਡਅਪ ਕਰ ਲਿਆ ਪਰ ਅਸਲਾ ਬਰਾਮਦ ਨਹੀਂ ਹੋਇਆ। ਅਸਲਾ ਬਰਾਮਦ ਕਰਨ ਲਈ ਥਾਣਾ ਇੰਚਾਰਜ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਸਰਕਾਰੀ ਅਸਲਾ ਗੁੰਮ ਹੋਣ ਕਾਰਨ ਥਾਣਾ ਇੰਚਾਰਜ ਦੇ ਗਲੇ ਵਿਚ ਹੱਡੀ ਫਸੀ ਹੋਈ ਹੈ, ਜਿਸ ਸਬੰਧੀ ਉਹ ਅਧਿਕਾਰੀਆਂ ਨੂੰ ਦੱਸ ਵੀ ਚੁੱਕੇ ਹਨ ਪਰ ਮਾਮਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਦੂਜੇ ਪਾਸੇ ਉੱਚ ਅਧਿਕਾਰੀਆਂ ਨੇ ਵੱਖ-ਵੱਖ ਟੀਮਾਂ ਦੀ ਡਿਊਟੀ ਲਾਈ ਹੈ ਤਾਂ ਕਿ ਥਾਣਾ ਇੰਚਾਰਜ ਦਾ ਅਸਲਾ ਬਰਾਮਦ ਕਰਵਾਇਆ ਜਾ ਸਕੇ।
ਇਹ ਵੀ ਪੜ੍ਹੋ: ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੰਦਿਰ ਹੋਏ ਨਤਮਸਤਕ
ਸੂਤਰ ਦੱਸਦੇ ਹਨ ਕਿ ਥਾਣਾ ਇੰਚਾਰਜ ਅਸਲੇ ਨੂੰ ਪੂਰੀ ਤਰ੍ਹਾਂ ਸ਼ੋਅ ਕਰਕੇ ਲਾਉਂਦੇ ਸਨ। ਅਸਲਾ ਇਸੇ ਤਰ੍ਹਾਂ ਲਾਉਣ ਦਾ ਖਮਿਆਜ਼ਾ ਅੱਜ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਦੂਜੇ ਪਾਸੇ ਸੂਤਰ ਦੱਸਦੇ ਹਨ ਕਿ ਦੇਰ ਰਾਤ ਸ਼ਹਿਰ ਦੇ ਮਸ਼ਹੂਰ ਵਿਅਕਤੀ ਕੋਲ ਸਰਕਾਰੀ ਅਸਲਾ ਪਹੁੰਚ ਚੁੱਕਾ ਹੈ ਪਰ ਇਸ ਦੀ ਅਧਿਕਾਰਿਤ ਤੌਰ ’ਤੇ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ।
ਥਾਣਾ ਇੰਚਾਰਜ ਨਾਲ ਉਨ੍ਹਾਂ ਦਾ ਅਸਲਾ ਖੋਹਣ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਖ਼ਬਰ ਗਲਤ ਹੈ, ਹਾਲਾਂਕਿ ਇਸ ਗੱਲ ਦੀ ਪੁਸ਼ਟੀ ਕਈ ਅਧਿਕਾਰੀਆਂ ਵੱਲੋਂ ਕੀਤੀ ਜਾ ਚੁੱਕੀ ਹੈ। ਹੁਣ ਵੇਖਣਾ ਇਹ ਹੈ ਕਿ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ ਜਾਂ ਫਿਰ ਥਾਣਾ ਇੰਚਾਰਜ ਆਪਣਾ ਅਸਲਾ ਲੱਭਣ ਲਈ ਕੋਸ਼ਿਸ਼ ਕਰਦੇ ਰਹਿਣਗੇ। ਸੂਤਰ ਦੱਸਦੇ ਹਨ ਕਿ ਥਾਣਾ ਨੰਬਰ 8 ਦੇ ਇਲਾਕੇ ਵਿਚੋਂ ਜੋ ਇਕ ਸਰੀਏ ਨਾਲ ਲੱਦਿਆ ਟਰੱਕ ਲੁੱਟਿਆ ਗਿਆ ਹੈ, ਉਸ ਮਾਮਲੇ ਵਿਚ ਉਕਤ ਵਿਅਕਤੀ ਦੀ ਭੂਮਿਕਾ ਦੱਸੀ ਜਾ ਰਹੀ ਹੈ, ਜਿਸ ਦਾ ਜਲਦ ਅਧਿਕਾਰੀ ਖ਼ੁਲਾਸਾ ਕਰਨਗੇ।
ਇਹ ਵੀ ਪੜ੍ਹੋ: ਰੂਪਨਗਰ 'ਚ ਭਿਆਨਕ ਹਾਦਸਾ, ਪਿਓ ਦੀਆਂ ਅੱਖਾਂ ਸਾਹਮਣੇ 4 ਸਾਲਾ ਬੱਚੇ ਦੀ ਤੜਫ਼-ਤਰਫ਼ ਕੇ ਨਿਕਲੀ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ