ਦੋ ਲੁਟੇਰਿਆਂ ਨੇ ਜਨਾਨੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਪਰਸ ਖੋਹਿਆ

Tuesday, Jul 06, 2021 - 02:52 PM (IST)

ਦੋ ਲੁਟੇਰਿਆਂ ਨੇ ਜਨਾਨੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਪਰਸ ਖੋਹਿਆ

ਭਦੌੜ (ਰਾਕੇਸ਼) : ਕਸਬਾ ਭਦੌੜ ਦੇ ਮੁਹੱਲਾ ਮਾਨਾਂ ਵਾਲਾ ਵਿਖੇ ਅੱਜ ਇਕ ਜਨਾਨੀ ’ਤੇ ਦਿਨ-ਦਿਹਾੜੇ ਦੋ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਲੁਟੇਰੇ ਜਨਾਨੀ ਨੂੰ ਜ਼ਖਮੀ ਕਰਕੇ ਉਸ ਤੋਂ ਪਰਸ ਖੋਹ ਕੇ ਫਰਾਰ ਹੋ ਗਏ। ਸਿਵਲ ਹਸਪਤਾਲ ਭਦੌੜ ਵਿਖੇ ਜੇਰੇ ਇਲਾਜ ਮਨਜੀਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਪਿੰਡ ਅਲਕੜਾ ਨੇ ਪੱਤਰਕਾਰਾ ਨੂੰ ਦੱਸਿਆ ਕਿ ਮੈਂ ਬੀਤੇ ਦਿਨੀਂ ਭਿੱਖੀ ਵਿਖੇ ਦਵਾਈ ਲੈਣ ਲਈ ਗਈ ਸੀ ਅਤੇ ਅੱਜ ਵਾਪਸ ਆ ਰਹੀ ਸੀ ਕਿ ਜਦੋਂ ਮੈਂ ਬਸ ਸਟੈਂਡ ਭਦੌੜ ਤੋਂ ਪੈਦਲ ਮੁਹੱਲਾ ਮਾਨਾਂ ਵੱਲ ਨੂੰ ਜਾ ਰਹੀ ਸੀ ਤਾਂ ਅਚਾਨਕ ਮੇਰੇ ਪਿੱਛੇ ਦੋ ਨੌਜਵਾਨਾਂ ਨੇ ਆ ਕੇ ਮੇਰਾ ਪਰਸ ਖੋਹਣ ਦੀ ਕੋਸਿਸ਼ ਕੀਤੀ ਜਦੋਂ ਮੈਂ ਉਨ੍ਹਾ ਨੂੰ ਰੋਕਣਾ ਚਾਹਿਆਂ ਤਾਂ ਉਨ੍ਹਾ ਵਿਚੋਂ ਇਕ ਨੇ ਮੇਰੇ ਹੱਥ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਉਸ ਤੋਂ ਬਾਅਦ ਮੇਰਾ ਪਰਸ ਖੋਹ ਕੇ ਫਰਾਰ ਹੋ ਗਏ।

ਉਨ੍ਹਾਂ ਇਹ ਵੀ ਕਿਹਾ ਕਿ ਪਰਸ ਵਿਚ 3 ਹਜ਼ਾਰ ਰੁਪਏ ਦੇ ਕਰੀਬ ਨਕਦੀ, ਇਕ ਸੈਮਸੰਗ ਕੰਪਨੀ ਦਾ ਮੋਬਾਇਲ ਅਤੇ ਜ਼ਰੂਰੀ ਦਸਤਾਵੇਜ਼ ਸਨ। ਇਸ ਤੋਂ ਬਾਅਦ ਮੈਨੂੰ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾ. ਜਸਪ੍ਰੀਤ ਸਿੰਘ ਨੇ ਜ਼ਖਮੀ ਮਨਜੀਤ ਕੌਰ ਦਾ ਇਲਾਜ ਕੀਤਾ।

ਕੀ ਕਹਿਣਾ ਹੈ ਐੱਸ.ਐੱਚ.ਓ. ਭਦੌੜ ਦਾ
ਇਸ ਸਬੰਧੀ ਜਦੋਂ ਥਾਣਾ ਭਦੌੜ ਦੇ ਐੱਸ.ਐੱਚ.ਓ. ਮੁਨੀਸ਼ ਗਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਅਸੀਂ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੇ ਹਾਂ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Gurminder Singh

Content Editor

Related News