ਲੁਟੇਰੇ ਗਰਦਨ ''ਤੇ ਦਾਤਰ ਰੱਖ ਕੇ ਰਾਈਫਲ ਖੋਹ ਕੇ ਫਰਾਰ

Wednesday, Jan 03, 2018 - 06:29 PM (IST)

ਲੁਟੇਰੇ ਗਰਦਨ ''ਤੇ ਦਾਤਰ ਰੱਖ ਕੇ ਰਾਈਫਲ ਖੋਹ ਕੇ ਫਰਾਰ

ਤਰਨਤਾਰਨ (ਰਾਜੂ) : ਥਾਣਾ ਸਰਹਾਲੀ ਦੀ ਪੁਲਸ ਨੇ ਧੋਣ 'ਤੇ ਦਾਤਰ ਰੱਖ ਕੇ ਰਾਈਫਲ ਖੋਹਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਦਈ ਸੱਜਣ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਕਲੇਰ ਨੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਕੁਆਲਟੀ ਰਾਈਸ ਮਿੱਲ ਜੋ ਕਿ ਉਸ ਦੇ ਘਰ ਤੋਂ ਕਰੀਬ ਇਕ ਕਿਲੋਮੀਟਰ ਦੂਰ ਹੈ ਅਤੇ ਸਕਿਓਰਿਟੀ ਗਾਰਡ ਦੀ ਡਿਊਟੀ ਸ਼ਾਮ 7 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਕਰਦਾ ਹੈ।
ਅੱਜ ਵੀ ਰੋਜ਼ਾਨਾ ਵਾਂਗ ਡਿਊਟੀ ਖਤਮ ਹੋਣ ਤੋਂ ਬਾਅਦ ਆਪਣੀ ਰਾਈਫਲ 12 ਬੋਰ ਮੋਢੇ 'ਤੇ ਪਾ ਕੇ ਪੈਦਲ ਆਪਣੇ ਘਰ ਜਾ ਰਿਹਾ ਸੀ ਤਾਂ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਨੌਜਵਾਨ ਜਿਨ੍ਹਾਂ ਦੇ ਕੋਲ ਦਾਤਰ ਸੀ ਨੇ ਦਾਤਰ ਉਸ ਦੀ ਧੌਣ 'ਤੇ ਰੱਖ ਕੇ ਉਸ ਦੀ ਰਾਈਫਲ ਖੋਹ ਲਈ ਅਤੇ ਫਰਾਰ ਹੋ ਗਏ। ਇਸ ਸਬੰਧੀ ਤਫਤੀਸ਼ੀ ਅਫਸਰ ਏ.ਐੱਸ.ਆਈ. ਕੇਵਲ ਸਿੰਘ ਨੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News