ਲੁਟੇਰੇ ਨੇ ਐੱਨ. ਆਰ. ਆਈ. ਲੜਕੀ ਦਾ ਪਰਸ ਖੋਹਿਆ

Thursday, Feb 01, 2018 - 10:00 AM (IST)

ਲੁਟੇਰੇ ਨੇ ਐੱਨ. ਆਰ. ਆਈ. ਲੜਕੀ ਦਾ ਪਰਸ ਖੋਹਿਆ


ਮੋਗਾ (ਆਜ਼ਾਦ) - ਅੱਜ ਦਿਨ ਦਿਹਾੜੇ ਤਿੰਨ ਨੰਬਰ ਨਿਊ ਟਾਊਨ 'ਚ ਕਾਲਜ ਰੋਡ ਮੋਗਾ ਤੋਂ ਮੋਟਰਸਾਈਕਲ ਸਵਾਰ ਇਕ ਅਣਪਛਾਤਾ ਲੁਟੇਰਾ ਐੱਨ. ਆਰ. ਆਈ. ਲੜਕੀ ਦਾ ਪਰਸ ਖੋਹ ਕੇ ਫਰਾਰ ਹੋ ਗਿਆ। ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਵੱਲੋਂ ਲੁਟੇਰੇ ਦਾ ਪਿੱਛਾ ਕੀਤਾ ਗਿਆ ਪਰ ਉਹ ਕਾਬੂ ਨਹੀਂ ਆ ਸਕਿਆ, ਜਿਸ 'ਤੇ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ।  ਜਾਣਕਾਰੀ ਅਨੁਸਾਰ ਉਕਤ ਬੈਗ 'ਚ ਆਈ ਫੋਨ ਤੋਂ ਇਲਾਵਾ ਲੜਕੀ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਦੱਸੇ ਜਾ ਰਹੇ ਹਨ।
ਪੁਲਸ ਨੇ ਆਈ ਫੋਨ ਦੀ ਲੋਕੇਸ਼ਨ ਦਾ ਪਤਾ ਲਾਉਣ ਦਾ ਯਤਨ ਕੀਤਾ ਪਰ ਲੁਟੇਰੇ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਉਕਤ ਐੱਨ. ਆਰ. ਆਈ. ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਉੱਚ ਅਧਿਕਾਰੀਆਂ ਤੋਂ ਲੁਟੇਰੇ ਦਾ ਸੁਰਾਗ ਲਾਉਣ ਦੀ ਗੁਹਾਰ ਲਾਈ ਹੈ, ਜਦ ਇਸ ਸਬੰਧੀ ਥਾਣਾ ਸਿਟੀ ਸਾਊਥ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦ ਤੱਕ ਪੀੜਤਾ ਦੇ ਬਿਆਨ ਦਰਜ ਨਹੀਂ ਹੁੰਦੇ, ਤਦ ਤੱਕ ਅਸੀਂ ਕੁੱਝ ਦੱਸਣ ਤੋਂ ਅਸਮਰੱਥ ਹਾਂ।


Related News