25 ਤੋਲੇ ਸੋਨਾ ਤੇ 2 ਲੱਖ ਦੀ ਨਗਦੀ ਲੈ ਕੇ ਰਫੂਚੱਕਰ ਹੋਏ ਹਥਿਆਰਬੰਦ ਲੁਟੇਰੇ

Thursday, Oct 03, 2019 - 01:57 PM (IST)

25 ਤੋਲੇ ਸੋਨਾ ਤੇ 2 ਲੱਖ ਦੀ ਨਗਦੀ ਲੈ ਕੇ ਰਫੂਚੱਕਰ ਹੋਏ ਹਥਿਆਰਬੰਦ ਲੁਟੇਰੇ

ਅੰਮ੍ਰਿਤਸਰ (ਸੁਮਿਤ) - ਅੰਮ੍ਰਿਤਸਰ ਦੇ ਹਲਕਾ ਜੰਡਆਲਾ ਦੇ ਵੈਰੋਵਾਲ ਰੋਡ 'ਤੇ ਬੀਤੀ ਰਾਤ ਕੁਝ ਹਥਿਆਰਬੰਦ ਵਿਅਕਤੀਆਂ ਵਲੋਂ ਇਕ ਘਰ 'ਤੇ ਲੁੱਟ ਦੀ ਨਿਅਤ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਪਰਿਵਾਰ ਦੇ 2 ਲੋਕਾਂ ਨੂੰ ਜ਼ਖਮੀ ਕਰਦੇ ਹੋਏ 25 ਤੋਲੇ ਸੋਨਾ ਅਤੇ 2 ਲੱਖ ਦੀ ਨਗਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। 

ਪੁਲਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਬੀਤੀ ਅਧੀ ਰਾਤ 2 ਕੁ ਵਜੇ ਕੁਝ ਲੁਟੇਰੇ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ, ਜਿਨ੍ਹਾਂ ਨੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪਰਿਵਾਰ ਮੁਤਾਬਕ ਲੁਟੇਰਿਆਂ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਗੋਲੀ ਵੀ ਚਲਾਈ ਅਤੇ ਸਾਰਾ ਕੀਮਤੀ ਸਾਮਾਨ ਲੈ ਕੇ ਰਫੂਚੱਕਰ ਹੋ ਗਏ। ਦੂਜੇ ਪਾਸੇ ਘਟਨਾ ਸਥਾਨ 'ਤੇ ਪੁੱਜੀ ਪੁਲਸ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਸਦਕਾ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


author

rajwinder kaur

Content Editor

Related News