ਚੋਰਾਂ ਵੱਲੋਂ ਦੋ ਦੁਕਾਨਾਂ 'ਚੋਂ ਨਕਦੀ, ਕੱਪੜਾ ਤੇ ਸਾਮਾਨ ਚੋਰੀ
Sunday, May 20, 2018 - 05:35 AM (IST)

ਨੌਸ਼ਹਿਰਾ ਪੰਨੂੰਆਂ, (ਮੈਣੀ)-ਸਥਾਨਕ ਜੀ. ਟੀ. ਰੋਡ 'ਤੇ ਦੇਰ ਰਾਤ ਚੋਰ ਕਰਿਆਨੇ ਅਤੇ ਕੱਪੜੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ 32 ਹਜ਼ਾਰ ਨਕਦ, ਹਜ਼ਾਰਾਂ ਰੁਪਇਆਂ ਦਾ ਕੱਪੜਾ ਅਤੇ ਕਰਿਆਨੇ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਪਰਮਜੀਤ ਵਾਸੀ ਨੌਸ਼ਹਿਰਾ ਪੰਨੂੰਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਕੱਪੜੇ ਦੀ ਦੁਕਾਨ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਉਹ ਦੁਕਾਨ ਬੰਦ ਕਰ ਕੇ ਘਰ ਚਲੇ ਗਏ। ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਤੇ ਅੰਦਰੋਂ 32 ਹਜ਼ਾਰ ਨਕਦ ਤੇ ਕੱਪੜੇ ਗਾਇਬ ਸਨ।
ਇਸੇ ਤਰ੍ਹਾਂ ਕਰਿਆਨਾ ਦੁਕਾਨ ਦੇ ਮਾਲਕ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਵੀ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਰਾਤ ਨੂੰ ਘਰ ਚਲੇ ਗਏ ਸੀ। ਜਦੋਂ ਸਵੇਰੇ ਆ ਕੇ ਵੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਤੇ ਚੋਰ ਅੰਦਰੋਂ ਹਜ਼ਾਰਾਂ ਰੁਪਏ ਦਾ ਕਰਿਆਨੇ ਦਾ ਸਾਮਾਨ ਚੋਰੀ ਕਰ ਕੇ ਲੈ ਗਏ ਸਨ। ਘਟਨਾ ਦਾ ਸਮਾਚਾਰ ਮਿਲਦੇ ਹੀ ਥਾਣਾ ਸਰਹਾਲੀ ਦੇ ਐੱਸ. ਐੱਚ. ਓ ਕੰਵਲਜੀਤ ਸਿੰਘ ਅਤੇ ਚੌਕੀ ਇੰਚਾਰਜ ਮੁਖਤਾਰ ਸਿੰਘ ਸਮੇਤ ਪੁਲਸ ਪਾਰਟੀ ਪਹੁੰਚੇ ਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।