2 ਮੋਟਰਸਾਈਕਲਾਂ ਦੀ ਟੱਕਰ ’ਚ ਕੈਨੇਡਾ ਤੋਂ ਆਏ ਨੌਜਵਾਨ ਦੀ ਮੌਤ

Tuesday, Dec 10, 2019 - 12:03 PM (IST)

2 ਮੋਟਰਸਾਈਕਲਾਂ ਦੀ ਟੱਕਰ ’ਚ ਕੈਨੇਡਾ ਤੋਂ ਆਏ ਨੌਜਵਾਨ ਦੀ ਮੌਤ

ਅਲਾਵਲਪੁਰ/ਕਿਸ਼ਨਗੜ੍ਹ (ਬੰਗੜ, ਬੈਂਸ)- ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਬੀਤੀ ਸ਼ਾਮ ਕਰੀਬ ਸਾਢੇ 5 ਵਜੇ ਦੋ ਮੋਟਰਸਾਈਕਲਾਂ ਵਿਚਕਾਰ ਜ਼ਬਰਦਸਤ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ’ਚ ਇਕ ਨੌਜਵਾਨ ਦੀ ਮੌਤ, ਜਦਕਿ ਇਕ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਮਿ੍ਤਕ ਦੀ ਪਛਾਣ ਗੁਰਨਾਮ ਸਿੰਘ (41) ਪੁੱਤਰ ਪ੍ਰਿਤਪਾਲ ਸਿੰਘ ਵਜੋਂ ਹੋਈ ਹੈ, ਜੋ 4 ਦਸੰਬਰ ਨੂੰ ਕੈਨੇਡਾ ਤੋਂ ਆਇਆ ਸੀ। ਜ਼ਖਮੀ ਨੌਜਵਾਨ ਨੂੰ ਲੋਕਾਂ ਵਲੋਂ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਮੌਕੇ ’ਤੇ ਪੁੱਜੀ ਅਲਾਵਲਪੁਰ ਪੁਲਸ ਨੇ ਨੁਕਸਾਨੇ ਵਾਹਨਾਂ ਨੂੰ ਕਬਜ਼ੇ ’ਚ ਲੈ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

PunjabKesari

ਜਾਣਕਾਰੀ ਅਨੁਸਾਰ ਡੀ. ਏ. ਵੀ. ਯੂਨੀਵਰਸਿਟੀ ਸਰਮਸਤਪੁਰ ’ਚ ਪੜ੍ਹਨ ਵਾਲਾ ਵਿਦਿਆਰਥੀ ਚੰਦਨ ਕੁਮਾਰ ਸਾਢੇ ਕੁ 5 ਵਜੇ ਦੇ ਕਰੀਬ ਕਿਸ਼ਨਗੜ੍ਹ ਵੱਲ ਆ ਰਿਹਾ ਸੀ। ਦੂਜੇ ਪਾਸੇ ਕਿਸ਼ਨਗੜ੍ਹ ਤੋਂ ਜਲੰਧਰ ਵੱਲ ਨੂੰ ਪੈਸ਼ਨ ਮੋਟਰਸਾਈਕਲ ਸਵਾਰ ਗੁਰਨਾਮ ਸਿੰਘ (41) ਪੁੱਤਰ ਪ੍ਰਿਤਪਾਲ ਸਿੰਘ ਜਾ ਰਿਹਾ ਸੀ। ਕਿਸ਼ਨਗੜ੍ਹ ਰੋਡ ਤੋਂ ਥੋੜਾ ਅੱਗੇ ਜਾਂਦੇ ਹੋਏ ਦੋਵਾਂ ਮੋਟਰਸਾਈਕਲਾਂ ਦੀ ਆਪਸ ’ਚ ਟੱਕਰ ਹੋ ਗਈ, ਜਿਸ ’ਚ ਗੁਰਨਾਮ ਦੀ ਮੌਤ ਅਤੇ ਚੰਦਨ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਗੁਰਨਾਮ ਦੇ ਪਰਿਵਾਰ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਜਲੰਧਰ ਆਇਆ ਸੀ। ਉਸ ਦੇ ਆਉਣ ਦੀ ਖੁਸ਼ੀ ’ਚ ਬੁੱਧਵਾਰ ਨੂੰ ਘਰ ’ਚ ਸੁਖਮਣੀ ਸਾਹਿਬ ਦਾ ਪਾਠ ਰੱਖਿਆ ਸੀ। 


author

rajwinder kaur

Content Editor

Related News