ਐਂਬੂਲੈਂਸ ਸਮੇਤ ਤਿੰਨ ਵਾਹਨਾਂ ਦੀ ਟੱਕਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Tuesday, Jul 03, 2018 - 03:59 PM (IST)

ਐਂਬੂਲੈਂਸ ਸਮੇਤ ਤਿੰਨ ਵਾਹਨਾਂ ਦੀ ਟੱਕਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਜਲੰਧਰ (ਸ਼ੋਰੀ)— ਇਥੋਂ ਦੇ ਛੋਟਾ ਅਲੀ ਮੁਹੱਲਾ ਰੋਡ ਨੇੜੇ ਉਸ ਸਮੇਂ ਹਲਚਲ ਮਚ ਗਈ ਜਦੋਂ ਤਿੰਨ ਵਾਹਨਾਂ ਦੀ ਆਪਸ 'ਚ ਟੱਕਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਤੇਜ਼ ਰਫਤਾਰ ਐਂਬੂਲੈਂਸ ਦੀ ਆਟੋ ਨਾਲ ਟਕੱਰ ਹੋਣ ਤੋਂ ਬਾਅਦ ਆਟੋ ਡਰਾਈਵਰ ਕਾਰ 'ਚ ਜਾ ਵੱਜਾ।

PunjabKesari

ਇਸ ਕਾਰ ਨੂੰ ਇਕ ਲੇਡੀ ਚਲਾ ਰਹੀ ਸੀ। ਇਸ ਦੌਰਾਨ ਆਟੋ ਡਰਾਈਵਰ ਜਸਪਾਲ ਵਾਸੀ ਨਕੋਦਰ ਆਟੋ 'ਚੋਂ ਬਾਹਰ ਡਿੱਗਣ ਕਰਕੇ ਜ਼ਖਮੀ ਹੋ ਗਿਆ। ਐਂਬੂਲੈਂਸ ਦਾ ਫਰੰਟ ਬੋਨੇਟ ਵੀ ਨੁਕਸਾਨਿਆ ਗਿਆ। ਤਿੰਨਾਂ ਵਾਹਨ ਚਾਲਕਾਂ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਅਤੇ ਚਲੇ ਗਏ।
ਮਰੀਜ਼ ਐਂਬੂਲੈਂਸ 'ਚ ਤੜਫਦਾ ਰਿਹਾ, ਨਹੀਂ ਖੁੱਲ੍ਹਿਆ ਜਾਮ : 108 ਨੰ. ਐਂਬੂਲੈਂਸ ਕਿਸੇ ਸੀਰੀਅਸ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਦੇ ਚੱਕਰ ਵਿਚ ਹੂਟਰ ਮਾਰਦੇ ਹੋਏ ਤੇਜ਼ੀ ਨਾਲ ਸਿਵਲ ਹਸਪਤਾਲ ਜਾ ਰਹੀ ਸੀ ਕਿ ਹਾਦਸੇ ਬਾਅਦ ਕਰੀਬ 25 ਮਿੰਟ ਤੱਕ ਐਂਬੂਲੈਂਸ ਨੂੰ ਉਥੇ ਖੜ੍ਹੀ ਹੋਣਾ ਪਿਆ। ਸੜਕ ਦੇ ਵਿਚਕਾਰ ਕਾਰ ਖੜ੍ਹੀ ਹੋਣ ਕਾਰਨ ਪਿੱਛੇ ਜਾਮ ਲੱਗ ਗਿਆ ਅਤੇ ਸੜਕ 'ਤੇ ਇਕ ਮੂਰਖ ਵਿਅਕਤੀ ਨੇ ਭਾਰ ਢੋਹਣ ਵਾਲੀ ਗੱਡੀ ਲਗਾ ਰੱਖੀ ਸੀ। ਕਾਰ ਨੂੰ ਰਾਹ ਨਾ ਮਿਲਣ ਕਾਰਨ ਵਾਹਨ ਭਾਰ ਢੋਹਣ ਵਾਲੀ ਗੱਡੀ ਦੇ ਪਿੱਛੇ ਹਾਰਨ ਮਾਰਦੇ ਰਹੇ ਪਰ ਗੱਡੀ ਦਾ ਮਾਲਕ ਦੁਕਾਨ 'ਤੇ ਬੈਠਾ ਚਾਹ ਪੀਂਦਾ ਰਿਹਾ। ਇਕ ਵਿਅਕਤੀ ਨੇ ਪੁਲਸ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਕੋਈ ਗੱਡੀ ਸੜਕ 'ਤੇ ਗਲਤ ਲਗਾ ਕੇ ਚਲਾ ਗਿਆ ਹੈ।

PunjabKesari

ਇਸ ਗੱਲ ਦਾ ਪਤਾ ਗੱਡੀ ਦੇ ਮਾਲਕ ਨੂੰ ਲੱਗਣ 'ਤੇ ਉਹ ਦੌੜਦਾ ਹੋਇਆ ਆਇਆ ਅਤੇ ਗੱਡੀ ਸਟਾਰਟ ਕਰਕੇ ਨਿਕਲ ਗਿਆ। ਇਸ ਤੋਂ ਬਾਅਦ ਜੇਲ ਰੋਡ ਤੱਕ ਲੱਗਾ ਜਾਮ ਖੁੱਲ੍ਹ ਸਕਿਆ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਐਂਬੂਲੈਂਸ ਵਿਚ ਪਏ ਮਰੀਜ਼ ਨੂੰ ਜੇ ਕੁਝ ਹੋ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ? ਲੋਕ ਆਪਣੇ ਵਾਹਨ ਸੜਕ ਦੇ ਵਿਚਕਾਰ ਖੜ੍ਹੇ ਕਰਕੇ ਚਲੇ ਜਾਂਦੇ ਹਨ, ਜਿਸ ਕਾਰਨ ਟ੍ਰੈਫਿਕ ਜਾਮ ਹੁੰਦਾ ਹੈ ਅਤੇ ਲੋਕਾਂ ਨੂੰ ਪਰੇਸ਼ਾਨੀ ਉਠਾਉਣੀ ਪੈਂਦੀ ਹੈ।


Related News