ਸੁਪਨਿਆਂ ਨੂੰ ਪੂਰਾ ਕਰਨ ਲਈ ਅਮਰੀਕਾ ਗਏ ਕਪੂਰਥਲੇ ਦੇ ਨੌਜਵਾਨ ਦੀ ਹਾਦਸੇ ’ਚ ਮੌਤ

Saturday, Jun 13, 2020 - 07:03 PM (IST)

ਸੁਪਨਿਆਂ ਨੂੰ ਪੂਰਾ ਕਰਨ ਲਈ ਅਮਰੀਕਾ ਗਏ ਕਪੂਰਥਲੇ ਦੇ ਨੌਜਵਾਨ ਦੀ ਹਾਦਸੇ ’ਚ ਮੌਤ

ਬੇਗੋਵਾਲ (ਬੱਬਲਾ)— ਰੋਜ਼ੀ-ਰੋਟੀ ਦੀ ਭਾਲ 'ਚ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਗਏ ਪਿੰਡ ਨੰਗਲ ਲੁਬਾਣਾ ਦੇ ਨੌਜਵਾਨ ਦੀ ਅਮਰੀਕਾ ਦੇ ਫਰੀਜਨੋ ਸ਼ਹਿਰ ਨੇੜੇ ਹੋਏ ਸੜਕ ਹਾਦਸੇ 'ਚ ਮੌਤ ਹੋ ਗਈ। ਇਸ ਸਬੰਧੀ ਉਸ ਦੇ ਪਿਤਾ ਸੁਖਜੀਤ ਸਿੰਘ ਪੁੱਤਰ ਨੰਬਰਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਉਨ੍ਹਾਂ ਦਾ ਇਹ ਲੜਕਾ ਜਗਜੀਤ ਸਿੰਘ ਉਰਫ ਜਿੰਮੀ (26) ਅਮਰੀਕਾ ਗਿਆ ਸੀ।

PunjabKesari

ਇਸ ਵੇਲੇ ਆਪਣੇ ਭਰਾ ਸੰਦੀਪ ਸਿੰਘ ਕੋਲ ਕੈਲੇਫੋਰਨੀਆ ਦੇ ਸ਼ਹਿਰ ਮੰਡੋਰਾ (ਫਰੀਜਨੋ) ਰਹਿ ਰਿਹਾ ਸੀ। ਘਟਨਾ ਸਮੇਂ ਉਹ ਆਪਣੇ ਇਕ ਸਾਥੀ ਟਰਾਲਾ ਚਾਲਕ ਨਾਲ ਟਰਾਲਾ ਲੈ ਕੇ ਨਿਊਯਾਰਕ ਵੱਲ ਜਾ ਰਹੇ ਸਨ। ਤਾਂ ਅਚਾਨਕ ਉਨ੍ਹਾਂ ਦਾ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ।

PunjabKesari

ਟਰਾਲਾ ਚਾਲਕ ਨੇ ਛਾਲ ਮਾਰ ਦਿੱਤੀ ਪਰ ਟਰਾਲੇ ’ਚ ਸੁੱਤੇ ਜਗਜੀਤ ਸਿੰਘ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ।ਜਿਵੇਂ ਹੀ ਪਿੰਡ 'ਚ ਨੌਜਵਾਨ ਦੀ ਮੌਤ ਦੀ ਖਬਰ ਪਹੁੰਚੀ ਤਾਂ ਸਾਰੇ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਦਾ ਰੋ-ਰੋ ਕੇ ਬੇਹੱਦ ਬੁਰਾ ਹਾਲ ਹੈ।

 

PunjabKesari
ਇਥੇ ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਕਿ ਜਦੋਂ ਕਿਸੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਕਈ ਪਰਿਵਾਰਾਂ ਦੇ ਵਿਦੇਸ਼ੀ ਧਰਤੀ 'ਤੇ ਹਾਦਸਿਆਂ 'ਚ ਜਾਨਾਂ ਗੁਆ ਚੁੱਕੇ ਹਨ।


author

shivani attri

Content Editor

Related News