ਦਕੋਹਾ ਫਾਟਕ ਨੇੜੇ ਵਾਪਰਿਆ ਦਰਦਨਾਕ ਹਾਦਸਾ, ਸਾਈਕਲ ਸਵਾਰ ਨੂੰ ਘੜੀਸਦੀ ਲੈ ਗਈ ਕਾਰ

10/7/2020 5:51:51 PM

ਜਲੰਧਰ (ਸੋਨੂੰ)— ਰਾਮਾਮੰਡੀ ਨੇੜੇ ਪੈਂਦੇ ਦਕੋਹਾ ਫਾਟਕ ਦੇ ਕੋਲ ਸੜਕ ਹਾਦਸਾ ਵਾਪਰਨ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਸਾਈਕਲ ਸਵਾਰ ਅਤੇ ਗੱਡੀ ਵਿਚਾਲੇ ਟੱਕਰ ਹੋਣ ਕਾਰਨ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕ੍ਰੇਟਾ ਗੱਡੀ ਦਾ ਚਾਲਕ ਸਾਈਕਲ ਸਵਾਰ ਨੂੰ ਘੜੀਸਦਾ ਹੋਇਆ ਕਾਫ਼ੀ ਦੂਰ ਤੱਕ ਲੈ ਗਿਆ।

ਇਹ ਵੀ ਪੜ੍ਹੋ: ਸਿੱਧੂ ਦੀ ਨਾਰਾਜ਼ਗੀ 'ਤੇ ਬੋਲੇ ਹਰੀਸ਼ ਰਾਵਤ, ਪਹਿਲਾ ਬਿਆਨ ਆਇਆ ਸਾਹਮਣੇ

PunjabKesari

ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਸੰਪਤ ਪੁੱਤਰ ਕਿਸ਼ਨ ਮਹਤੋ ਵਾਸੀ ਜਲੰਧਰ ਕੈਂਟ ਵਜੋ ਹੋਈ ਹੈ। ਮ੍ਰਿਤਕ ਵਿਅਕਤੀ ਦਕੋਹਾ 'ਚ ਗੋਲਗੱਪੇ ਦੀ ਰੇਹੜੀ ਲਗਾਉਂਦਾ ਸੀ, ਜਿਸ ਦੀ ਉਮਰ ਕਰੀਬ 52 ਸਾਲ ਦੱਸੀ ਜਾ ਰਹੀ ਹੈ।  

ਇਹ ਵੀ ਪੜ੍ਹੋ: ਨਸ਼ੇ ਕਾਰਨ ਘਰ 'ਚ ਪਏ ਕੀਰਨੇ, ਨੌਜਵਾਨ ਨੂੰ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼

PunjabKesari

ਮ੍ਰਿਤਕ ਦੇ ਭਰਾ ਆਨੰਦ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਇਕ ਬੱਚੀ ਦਾ ਪਿਤਾ ਸੀ, ਜੋਕਿ ਵਿਆਹੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਫੋਨ ਜ਼ਰੀਏ ਸੂਚਨਾ ਮਿਲੀ ਸੀ ਕਿ ਉਕਤ ਸੰਪਤ ਦਾ ਉਕਤ ਸਥਾਨ 'ਤੇ ਹਾਦਸਾ ਵਾਪਰ ਗਿਆ ਹੈ। ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਸੰਪਤ ਘਰ ਵਾਪਸ ਆ ਰਿਹਾ ਸੀ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਢਾਬੇ ਤੋਂ ਖਾਣਾ ਖਾ ਕੇ ਘਰ ਪਰਤ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਪੈ ਗਏ ਵੈਣ


shivani attri

Content Editor shivani attri