ਪੁਰਤਗਾਲ 'ਚ ਹੋਏ ਹਾਦਸੇ ਦੌਰਾਨ 3 ਪੰਜਾਬੀ ਤੇ ਇਕ ਹਰਿਆਣਵੀ ਨੌਜਵਾਨ ਦੀ ਮੌਤ (ਤਸਵੀਰਾਂ)

Saturday, Jul 13, 2019 - 11:14 PM (IST)

ਪੁਰਤਗਾਲ 'ਚ ਹੋਏ ਹਾਦਸੇ ਦੌਰਾਨ 3 ਪੰਜਾਬੀ ਤੇ ਇਕ ਹਰਿਆਣਵੀ ਨੌਜਵਾਨ ਦੀ ਮੌਤ (ਤਸਵੀਰਾਂ)

ਟਾਂਡਾ (ਵਰਿੰਦਰ ਪੰਡਿਤ)— ਪੁਰਤਗਾਲ 'ਚ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪੁਰਤਗਾਲ ਦੇਸ਼ ਵਿਚ ਹੋਏ ਇਕ ਦਰਦਨਾਕ ਸੜਕ ਹਾਦਸੇ ਵਿਚ ਕਾਰ ਸਵਾਰ 3 ਪੰਜਾਬੀ ਅਤੇ 1 ਹਰਿਆਣਵੀ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋਏ ਨੌਜਵਾਨਾਂ ਵਿਚੋਂ ਇਕ ਦੀ ਪਛਾਣ ਰਜਤ ਪੁੱਤਰ ਕਿਸ਼ਨ ਗੋਪਾਲ ਪੱਪੂ ਨਿਵਾਸੀ ਵਾਰਡ ਨੰ. 2 ਮਿਆਣੀ ਦੇ ਰੂਪ ਵਿਚ ਹੋਈ ਹੈ, ਜਦਕਿ ਬਾਕੀਆਂ ਵਿਚੋਂ ਇਕ ਨੌਜਵਾਨ ਮੁਕੇਰੀਆਂ ਇਲਾਕੇ ਦੇ ਇਕ ਪਿੰਡ ਦਾ ਪ੍ਰਿਤਪਾਲ ਸਿੰਘ, ਬਟਾਲੇ ਦਾ ਪ੍ਰਦੀਪ ਅਤੇ ਇਕ ਨੌਜਵਾਨ ਭੇਵਾ (ਹਰਿਆਣਾ ਪ੍ਰਾਂਤ) ਦਾ ਨਿਵਾਸੀ ਜੌਨੀ ਦੱਸਿਆ ਜਾ ਰਿਹਾ ਹੈ। ਇਹ ਹਾਦਸਾ ਲਿਸਬਨ ਸਿਟੀ ਨਜ਼ਦੀਕ ਸੈਂਟੋ ਐਨਤੋਨੀਓ ਇਲਾਕੇ ਦੇ ਪਿੰਡ ਕੋਲ ਬੀਤੇ ਦਿਨ ਵਾਪਰਿਆ।

PunjabKesari

ਹਾਦਸੇ ਵਿਚ ਮਾਰੇ ਗਏ ਬਦਕਿਸਮਤ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਸ ਅਣਹੋਣੀ ਦੀ ਸੂਚਨਾ ਅੱਜ ਸਵੇਰੇ ਪੁਰਤਗਾਲ ਰਹਿੰਦੇ ਹੋਰ ਪੰਜਾਬੀ ਨੌਜਵਾਨਾਂ ਤੋਂ ਮਿਲੀ। ਹਾਦਸਾ ਬੀਤੀ ਰਾਤ ਉਸ ਸਮੇਂ ਹੋਇਆ, ਜਦੋਂ ਚਾਰੇ ਨੌਜਵਾਨ ਬਾਜ਼ਾਰ ਵਿਚੋਂ ਖਰੀਦਦਾਰੀ ਕਰਕੇ ਵਾਪਸ ਆਪਣੀ ਰਿਹਾਇਸ਼ 'ਤੇ ਆ ਰਹੇ ਸਨ। ਹਾਦਸਾ ਕਿਨ੍ਹਾਂ ਹਲਾਤਾਂ ਵਿਚ ਹੋਇਆ, ਫਿਲਹਾਲ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ। ਰਜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਿਕ ਹਾਦਸਾ ਕਾਰ ਦੀ ਟਰਾਲੇ ਨਾਲ ਟੱਕਰ ਕਾਰਨ ਹੋਇਆ ਹੈ।

PunjabKesari

ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋਇਆ ਟਾਂਡਾ ਦੇ ਪਿੰਡ ਮਿਆਣੀ ਦਾ ਨੌਜਵਾਨ ਰਜਤ ਤਿੰਨ ਮਹੀਨੇ ਪਹਿਲਾਂ ਹੀ ਪੁਰਤਗਾਲ ਗਿਆ ਸੀ। ਰਜਤ ਦੇ ਪਰਿਵਾਰਕ ਮੈਂਬਰਾਂ ਮਾਤਾ ਸੁਨੈਨਾ ਦੇਵੀ, ਭਰਾਵਾਂ ਰਜਿੰਦਰ, ਰਵੀ ਅਤੇ ਭੈਣ ਸ਼ੈਲੀ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਕਰਜ਼ਾ ਚੁੱਕ ਕੇ ਰਜਤ ਨੂੰ ਵਿਦੇਸ਼ ਭੇਜਿਆ ਸੀ ਅਤੇ ਅਜੇ ਉਸਨੂੰ ਪਹਿਲੀ ਤਨਖਾਹ ਵੀ ਨਹੀਂ ਮਿਲੀ ਸੀ। ਹਾਦਸੇ ਨੇ ਉਨ੍ਹਾਂ ਦੀ ਦੁਨੀਆਂ ਉਜਾੜ ਦਿੱਤੀ ਹੈ।

PunjabKesari


author

shivani attri

Content Editor

Related News