ਟਰੈਕਟਰ-ਟਰਾਲੀ ਦੀ ਟੱਕਰ ''ਚ ਫੌਜੀ ਦੀ ਪਤਨੀ ਸਮੇਤ 2 ਜ਼ਖਮੀ

Sunday, Jul 16, 2017 - 12:05 PM (IST)

ਜਲੰਧਰ(ਮਹੇਸ਼)— ਕੈਂਟ 'ਚ ਰੀਗਲ ਸਿਨੇਮਾ ਦੇ ਨੇੜੇ ਤੇਜ਼ ਰਫਤਾਰ ਟਰੈਕਟਰ-ਟਰਾਲੀ ਦੀ ਟੱਕਰ ਨਾਲ ਇਕ ਫੌਜੀ ਦੀ ਪਤਨੀ ਸਮੇਤ 2 ਲੋਕ ਜ਼ਖਮੀ ਹੋ ਗਏ। ਐਕਟਿਵਾ ਸਵਾਰ ਕੈਂਟ ਵਾਸੀ ਫੌਜੀ ਦੀ ਪਤਨੀ ਰਜਨੀ ਨੂੰ ਮਿਲਟਰੀ  ਹਸਪਤਾਲ ਅਤੇ ਬਾਈਕ ਸਵਾਰ ਜ਼ਖਮੀ ਨੌਜਵਾਨ ਦਿਨੇਸ਼ ਕੁਮਾਰ ਵਾਸੀ ਪਿੰਡ ਅਲੀਪੁਰ ਨੂੰ ਹੋਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੈਂਟ ਦੇ ਏ. ਐੱਸ. ਆਈ. ਸਰਬਜੀਤ ਸਿੰਘ ਨੇ ਕਿਹਾ ਕਿ ਟਰੈਕਟਰ-ਟਰਾਲੀ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਮੌਕੇ 'ਤੇ ਫਰਾਰ ਹੋਏ ਦੋਸ਼ੀ ਚਾਲਕ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦੇ ਬਿਆਨਾਂ ਮੁਤਾਬਕ ਦੋਸ਼ੀ ਟਰੈਕਟਰ-ਟਰਾਲੀ ਚਾਲਕ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


Related News