ਸੈਰ ਕਰ ਰਹੀਆਂ 3 ਔਰਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਮੌਕੇ 'ਤੇ ਤੋੜਿਆ ਦਮ
Thursday, May 07, 2020 - 01:03 PM (IST)

ਗੁਰਦਾਸਪੁਰ (ਵਿਨੋਦ)— ਇਕ ਬਜਰੀ ਨਾਲ ਭਰੇ ਟਰੱਕ ਦੀ ਲਪੇਟ ਆਉਣ ਨਾਲ 3 ਔਰਤਾਂ ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ ਦੇਰ ਨੂੰ ਸ਼ਾਮ ਪਿੰਡ ਨੁਸ਼ਹਿਰਾ ਮੱਝਾ ਸਿੰਘ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ 'ਤੇ ਟਰੱਕ ਛੱਡ ਕੇ ਫਰਾਰ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਤਿੰਨੋਂ ਔਰਤਾਂ ਦੇਰ ਸ਼ਾਮ ਸੜਕ 'ਤੇ ਸੈਰ ਕਰ ਰਹੀਆ ਸੀ ਕਿ ਟਰੱਕ ਦੀ ਲਪੇਟ 'ਚ ਆ ਗਈਆ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਘਟਨਾ ਸਥਾਨ 'ਤੇ ਪੁੱਜ ਕੇ ਜਾਂਚ ਕਰ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਨੂੰ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।