4 ਸਾਲਾ ਬੱਚੀ ਦਾ ਹਾਦਸੇ ''ਚ ਕੱਟਿਆ ਗਿਆ ਸੀ ਪੈਰ, ਡਾਕਟਰਾਂ ਦੀ ਮਦਦ ਤੇ ਜਲੰਧਰ ਦੇ ਡੀ. ਸੀ. ਸਦਕਾ ਬਚੀ ਜਾਨ
Wednesday, Jun 02, 2021 - 01:17 PM (IST)
ਜਲੰਧਰ (ਚੋਪੜਾ)– ਕਪੂਰਥਲਾ ਵਿਚ ਸੜਕ ਹਾਦਸੇ ਦੌਰਾਨ 4 ਸਾਲਾ ਬੱਚੀ ਆਪਣਾ ਇਕ ਪੈਰ ਗੁਆ ਚੁੱਕੀ ਸੀ, ਜਿਸ ਦੇ ਇਲਾਜ ਲਈ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਹੱਥ ਅੱਗੇ ਵਧਾਏ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਪੂਰਥਲਾ ਵਿਚ ਸੜਕ ਹਾਦਸੇ ਦੌਰਾਨ 4 ਸਾਲਾ ਬੱਚੀ ਦਾ ਪੈਰ ਕੱਟ ਜਾਣ ’ਤੇ ਪੀੜਤ ਪਰਿਵਾਰ ਦੀ ਮਦਦ ਲਈ ਹਸਪਤਾਲ ਨੂੰ ਇਕ ਲੱਖ ਰੁਪਏ ਦੇਣ ਅਤੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਦਵਾਈਆਂ ’ਤੇ ਖ਼ਰਚ ਨੂੰ ਸਪਾਂਸਰ ਕਰਨ ਤੋਂ ਇਲਾਵਾ ਬੱਚੀ ਦੇ ਇਲਾਜ ਵਿਚ ਪੂਰੀ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ। ਇਸ ਤੋਂ ਇਲਾਵਾ 50 ਹਜ਼ਾਰ ਰੁਪਏ ਦਾ ਇਲਾਜ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯਕੀਨੀ ਬਣਾਇਆ।
ਇਹ ਵੀ ਪੜ੍ਹੋ: ਜਲੰਧਰ: ਕਿਸਾਨਾਂ ਦੇ ਹੱਕ 'ਚ ਭਾਜਪਾ ਮਹਿਲਾ ਮੋਰਚਾ ਦੀਆਂ 10 ਆਗੂਆਂ ਨੇ ਦਿੱਤਾ ਅਸਤੀਫ਼ਾ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਦਿਨੀਂ ਬੱਚੀ ਦਿਕਸ਼ਾ ਦਾ ਹਾਦਸੇ ਵਿਚ ਪੈਰ ਕੱਟ ਗਿਆ ਸੀ, ਜਿਸ ਨੂੰ ਡਾਕਟਰਾਂ ਨੇ 6 ਘੰਟਿਆਂ ਦੀ ਸਰਜਰੀ ਤੋਂ ਬਾਅਦ ਦੋਬਾਰਾ ਜੋੜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਕੋਲੋਂ ਸਹਾਇਤਾ ਦੀ ਮੰਗ ਕੀਤੀ ਸੀ ਕਿਉਂਕਿ ਜ਼ਖ਼ਮੀ ਬੱਚੀ ਦਾ ਪਿਤਾ ਮਜ਼ਦੂਰੀ ਕਰਦਾ ਹੈ, ਜਿਸ ਕਾਰਨ ਉਹ ਇਲਾਜ ’ਤੇ ਆਉਣ ਵਾਲੇ ਖ਼ਰਚ ਨੂੰ ਉਠਾਉਣ ਤੋਂ ਅਸਮਰੱਥ ਸੀ। ਪੀੜਤ ਪਰਿਵਾਰ ਦੀ ਵਿੱਤੀ ਹਾਲਤ ਨੂੰ ਧਿਆਨ ਵਿਚ ਰੱਖਦਿਆਂ ਸਹਾਇਤਾ ਲਈ ਪਰਿਵਾਰ ਦਾ ਹੱਥ ਫੜਿਆ ਹੈ।
ਇਹ ਵੀ ਪੜ੍ਹੋ: ਕੈਪਟਨ ਨੇ ਸੱਦੀ ਪੰਜਾਬ ਕੈਬਨਿਟ ਦੀ ਅੱਜ ਅਹਿਮ ਬੈਠਕ, ਹੋਵੇਗੀ ਕਈ ਮੁੱਦਿਆਂ 'ਤੇ ਚਰਚਾ
ਘਨਸ਼ਾਮ ਥੋਰੀ ਨੇ ਦੱਸਿਆ ਕਿ ਪੀੜਤ ਬੱਚੀ ਦੇ ਕੁਝ ਸਥਾਨਕ ਰਿਸ਼ਤੇਦਾਰਾਂ ਨੇ ਉਨ੍ਹਾਂ ਕੋਲੋਂ ਮੰਗ ਕੀਤੀ ਸੀ ਕਿਉਂਕਿ ਪਲਾਸਟਿਕ ਸਰਜਰੀ ਜ਼ਰੀਏ ਬੱਚੀ ਦੇ ਕੱਟੇ ਹੋਏ ਅੰਗ ਨੂੰ ਦੋਬਾਰਾ ਜੋੜਨ ’ਤੇ 2 ਲੱਖ ਦਾ ਖ਼ਰਚਾ ਆਇਆ ਸੀ, ਜਿਸ ਕਾਰਨ ਉਨ੍ਹਾਂ ਰੈੱਡ ਕਰਾਸ ਸੋਸਾਇਟੀ ਨੂੰ ਜੋਸ਼ੀ ਹਸਪਤਾਲ ਨੂੰ ਇਕ ਲੱਖ ਰੁਪਏ ਅਦਾ ਕਰਨ ਲਈ ਕਿਹਾ। ਉਨ੍ਹਾਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜ਼ਰੀਏ ਸਮਾਜ ਦੇ ਕਮਜ਼ੋਰ ਵਰਗ ਦੀ ਸਹਾਇਤਾ ਕਰਨ ਦੀ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਮਾਮਲੇ 'ਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਬੇਬਾਕ ਬੋਲ, ਕਹੀ ਇਹ ਵੱਡੀ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ