ਜਲੰਧਰ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 25 ਸਾਲਾ ਆਰਕੀਟੈਕਟ ਕੁੜੀ ਦੀ ਮੌਤ

Thursday, Jan 06, 2022 - 03:32 PM (IST)

ਜਲੰਧਰ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 25 ਸਾਲਾ ਆਰਕੀਟੈਕਟ ਕੁੜੀ ਦੀ ਮੌਤ

ਜਲੰਧਰ— ਇਥੇ ਕ੍ਰਿਸ਼ਨਾ ਇੰਜੀਨੀਅਰਸ ਵਰਕਰ ਫੈਕਟਰੀ ਦੇ ਮਾਲਕ ਦੀ ਬੇਟੀ ਕਨਨ ਜੁਨੇਜਾ (25) ਦੀ ਸੜਕ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਆਪਣੇ ਭਰਾ ਦੇ ਨਾਲ ਕਾਰ ’ਚ ਜਾ ਰਹੀ ਕਨਨ ਜੁਨੇਜਾ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋ ਗਈ ਅਤੇ ਇਲਾਜ ਦੌਰਾਨ ਹਸਪਤਾਲ ’ਚ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ: PM ਮੋਦੀ ਦੀ ਰੈਲੀ ਰੱਦ ਹੋਣ ’ਤੇ CM ਚੰਨੀ ਬੋਲੇ, ‘ਕਿਸਾਨ ਭਾਜਪਾ ਤੋਂ ਗੁੱਸੇ, ਮੇਰਾ ਕੀ ਕਸੂਰ’

ਮਿਲੀ ਜਾਣਕਾਰੀ ਮੁਤਾਬਕ ਕਨਨ ਆਪਣੇ ਭਰਾ ਦੇ ਨਾਲ ਕਾਰ ’ਚ ਜਾ ਰਹੀ ਸੀ ਕਿ ਉਨ੍ਹਾਂ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਕਨਨ ਦੇ ਸਿਰ ’ਤੇ ਡੂੰਘੀ ਸੱਟ ਲੱਗ ਗਈ। ਕਰੀਬ 4 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਵਿਚਾਲੇ ਲੜਾਈ ਲੜਨ ਤੋਂ ਬਾਅਦ ਆਖ਼ਿਰਕਾਰ ਬੀਤੇ ਦਿਨ ਉਹ ਜੰਗ ਹਾਰ ਗਈ। ਦੱਸ ਦੇਈਏ ਕਿ ਕਨਨ ਜੁਨੇਜਾ ਜਲੰਧਰ ਦੇ ਵੱਡੇ ਬਿਜ਼ਨੈੱਸਮੈਨ ਦੀ ਬੇਟੀ ਸੀ। ਉਹ ਖ਼ੁਦ ਵੀ ਇਕ ਆਰਕੀਟੈਕਟ ਸੀ ਅੇਤ ਆਪਣਾ ਬਿਜ਼ਨੈੱਸ ਚਲਾ ਰਹੀ ਸੀ। 

ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ, PM ਮੋਦੀ ਦੀ ਸੁਰੱਖਿਆ ’ਚ ਖ਼ਾਮੀ ਲਈ ਪੰਜਾਬ ਸਰਕਾਰ ਹੋਵੇ ਬਰਖ਼ਾਸਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News