ਪਸ਼ੂਆਂ ਨਾਲ ਭਰੀ ਬਲੈਰੋ ਪਿਕਅੱਪ ਤੇ ਮੋਟਰਸਾਈਕਲ ’ਚ ਟੱਕਰ, ਪਿਉ-ਪੁੱਤ ਜ਼ਖ਼ਮੀ

Sunday, Jun 10, 2018 - 08:03 AM (IST)

ਪਸ਼ੂਆਂ ਨਾਲ ਭਰੀ ਬਲੈਰੋ ਪਿਕਅੱਪ ਤੇ ਮੋਟਰਸਾਈਕਲ ’ਚ ਟੱਕਰ, ਪਿਉ-ਪੁੱਤ ਜ਼ਖ਼ਮੀ

ਤਪਾ ਮੰਡੀ (ਸ਼ਾਮ, ਗਰਗ) – ਸ਼ੁੱਕਰਵਾਰ ਰਾਤ ਕਰੀਬ 8:30 ਵਜੇ ਤਾਜੋਕੇ ਰੋਡ ’ਤੇ  ਬਲੈਰੋ ਪਿਕਅੱਪ-ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਪਿਉ-ਪੁੱਤ ਗੰਭੀਰ ਜ਼ਖ਼ਮੀ ਹੋ  ਗਏ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਠਾਕੁਰ ਸਿੰਘ ਪੁੱਤਰ ਰਾਣਾ ਅਾਪਣੇ 8 ਸਾਲਾ ਪੁੱਤਰ ਕਰਨ ਨਾਲ ਪਿੰਡ ਤਾਜੋਕੇ ਤੋਂ ਰਿਸ਼ਤੇਦਾਰੀ ’ਚੋਂ ਮਿਲ ਕੇ ਵਾਪਸ ਲਹਿਰਾ ਬੇਗਾ ਜਾ ਰਿਹਾ ਸੀ ਕਿ ਤਪਾ ਸਾਈਡ ਤੋਂ ਪਸ਼ੂਆਂ ਨਾਲ ਭਰੀ  ਬਲੈਰੋ ਪਿਕਅੱਪ ਗੱਡੀ ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਪਿਉ-ਪੁੱਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਮੋਟਰਸਾਈਕਲ ਚਾਲਕ ਦੀ ਲੱਤ ਟੁੱਟ ਗਈ,  ਜਿਸਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਬਾਹਰ ਰੈਫਰ ਕਰ ਦਿੱਤਾ ਗਿਆ। ਬਲੈਰੋ ਪਿਕਅੱਪ ਗੱਡੀ ਦਾ ਡਰਾਈਵਰ ਪਸ਼ੂਆਂ ਨਾਲ ਭਰੀ ਗੱਡੀ ਛੱਡ ਕੇ  ਮੌਕੇ ਤੋਂ ਭੱਜ ਗਿਆ। ਘਟਨਾ ’ਤੇ ਪੁੱਜੇ ਸਿਟੀ ਇੰਚਾਰਜ ਰਾਮ ਲੁਭਾਇਆ ਨੇ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News