ਨੈਸ਼ਨਲ ਹਾਈਵੇ ''ਤੇ ਵਾਪਰੇ ਹਾਦਸੇ ''ਚ 1 ਦੀ ਮੌਤ
Thursday, Mar 15, 2018 - 08:07 AM (IST)

ਕੋਟਕਪੂਰਾ (ਨਰਿੰਦਰ, ਭਾਵਿਤ) - ਅੱਜ ਸਵੇਰੇ ਸ਼ਹਿਰ ਦੇ ਬਾਹਰਵਾਰ ਲੰਘਦੇ ਨੈਸ਼ਨਲ ਹਾਈਵੇ-54 'ਤੇ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਬੱਚੇ ਸਮੇਤ 2 ਜਣੇ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਚੋਪੜਿਆਂ ਵਾਲੇ ਬਾਗ ਦਾ ਵਸਨੀਕ ਰਮੇਸ਼ ਕੁਮਾਰ (60) ਪੁੱਤਰ ਰਘੂਵੀਰ ਮੋਟਰਸਾਈਕਲ 'ਤੇ ਆਪਣੀ ਪਤਨੀ ਸੀਤੋ ਅਤੇ ਪੋਤਰੇ ਅੱਚੂ ਪੁੱਤਰ ਧਰਮਾ ਨਾਲ ਆ ਰਿਹਾ ਸੀ ਕਿ ਇਸ ਦੌਰਾਨ ਉਹ ਜਦੋਂ ਮਾਨ ਪੈਲੇਸ ਤੋਂ ਨੈਸ਼ਨਲ ਹਾਈਵੇ 'ਤੇ ਚੜ੍ਹੇ ਤਾਂ ਬਠਿੰਡਾ ਜ਼ਿਲੇ ਨਾਲ ਸਬੰਧਤ ਪੁਲਸ ਦੀ ਇਕ ਗੱਡੀ ਨਾਲ ਹਾਦਸਾ ਵਾਪਰ ਗਿਆ। ਇਸ ਹਾਦਸੇ ਦੇ ਸ਼ਿਕਾਰ ਤਿੰਨਾਂ ਵਿਅਕਤੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਲਿਜਾਇਆ ਗਿਆ, ਜਿੱਥੇ ਰਮੇਸ਼ ਕੁਮਾਰ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਦੀ ਹਾਲਤ ਨਾਜ਼ੁਕ ਹੈ, ਜਦਕਿ ਉਸ ਦੇ ਪੋਤਰੇ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਕੋਟਕਪੂਰਾ ਥਾਣੇ ਦੇ ਐੱਸ. ਐੱਚ. ਓ. ਕੇ. ਸੀ. ਪਰਾਸ਼ਰ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।