ਹਸਪਤਾਲ ਦੀ ਕਰਮਚਾਰੀ ਨੂੰ ਟਰੈਕਟਰ ਨੇ ਟੱਕਰ ਮਾਰੀ, ਕੇਸ ਦਰਜ
Sunday, Oct 29, 2017 - 06:37 PM (IST)
ਹੁਸ਼ਿਆਰਪੁਰ (ਅਸ਼ਵਨੀ)— ਪੁਲਸ ਨੇ ਕੂਕੜ ਮਜ਼ਾਰਾ ਨਜ਼ਦੀਕ ਹੋਏ ਸੜਕ ਹਾਦਸੇ ਦੇ ਸਬੰਧ 'ਚ ਟਰੈਕਟਰ ਚਾਲਕ ਕਰਨੈਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਅਟੱਲ ਮਜ਼ਾਰਾ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਨੈਨਵਾ ਦੀ ਵਾਸੀ ਮਹਿਲਾ ਨਵਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਨੇ ਪੁਲਸ ਕੋਲ ਕੀਤੀ ਸ਼ਿਕਾਇਤਤ 'ਚ ਕਿਹਾ ਕਿ ਉਹ ਕੂਕੜ ਮਜ਼ਾਰਾ ਦੇ ਇਕ ਨਿੱਜੀ ਹਸਪਤਾਲ 'ਚ ਨੌਕਰੀ ਕਰਦੀ ਹੈ। 21 ਅਕਤੂਬਰ ਨੂੰ ਜਦ ਉਹ ਹਸਪਤਾਲ ਦੇ ਬਾਹਰ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਇਕ ਓਵਰਲੋਡ ਟਰੈਕਟਰ ਟਰਾਲੀ ਨੇ ਉਸ ਦੇ ਕੋਲ ਆ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਪਹਿਲਾਂ ਕੂਕੜ ਮਜ਼ਾਰਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪੁਲਸ ਥਾਣਾ ਗੜ੍ਹਸ਼ੰਕਰ ਦੇ ਏ. ਐੱਸ. ਆਈ. ਰਾਜਿੰਦਰ ਸਿੰਘ ਦੁਆਰਾ ਧਾਰਾ 337, 338, 279 ਦੇ ਅਧੀਨ ਦਰਜ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।
