ਸਕੂਟਰੀ ਦੇ ਟਾਇਰ ਦਾ ਪਟਾਕਾ ਪੈਣ ਕਾਰਨ 2 ਔਰਤਾਂ ਜ਼ਖਮੀ
Sunday, Oct 29, 2017 - 08:04 AM (IST)
ਜੈਤੋ (ਜਿੰਦਲ) - ਬੀਤੀ ਰਾਤ ਸਕੂਟਰੀ ਦੇ ਟਾਇਰ ਦਾ ਪਟਾਕਾ ਪੈ ਜਾਣ ਕਾਰਨ ਦੋ ਔਰਤਾਂ ਜ਼ਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਜੈਤੋ ਤੋਂ ਤਿੰਨ ਕਿਲੋਮੀਟਰ ਦੂਰ ਪਿੰਡ ਰੋਮਾਣਾ ਅਜਿੱਤਗਿੱਲ ਦੇ ਨਜ਼ਦੀਕ ਚੱਲਦੀ ਹੋਈ ਸਕੂਟਰੀ ਦੇ ਟਾਇਰ ਦਾ ਪਟਾਕਾ ਪੈ ਗਿਆ ਅਤੇ ਸਕੂਟਰੀ ਕੰਟਰੋਲ ਤੋਂ ਬਾਹਰ ਹੋ ਕੇ ਸੜਕ 'ਤੇ ਡਿੱਗ ਪਈ ਤੇ ਦੋਵੇਂ ਔਰਤਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ।ਇਸ ਘਟਨਾ ਦੀ ਕਿਸੇ ਰਾਹਗੀਰ ਨੇ ਜੈਤੋ ਦੀ ਸਮਾਜ ਸੇਵੀ ਸੰਸਥਾ ਗੌਮੁਖ ਸਹਾਰਾ ਲੰਗਰ ਕਮੇਟੀ ਦੇ ਪ੍ਰਧਾਨ ਨਵਦੀਪ ਸਪਰਾ ਨੂੰ ਸੂਚਨਾ ਦਿੱਤੀ। ਤੁਰੰਤ ਹੀ ਨਵਦੀਪ ਸਪਰਾ ਆਪਣੀ ਟੀਮ ਦੇ ਮੈਂਬਰਾਂ ਨੂੰ ਨਾਲ ਲੈ ਕੇ ਘਟਨਾ ਸਥਾਨ 'ਤੇ ਪੁੱਜੇ ਅਤੇ ਜ਼ਖ਼ਮੀ ਔਰਤਾਂ ਸੁਨੀਤਾ ਪਤਨੀ ਪ੍ਰੇਮ ਕੁਮਾਰ ਤੇ ਕਵਿਤਾ ਪਤਨੀ ਵਿਵੇਕ ਕੁਮਾਰ ਵਾਸੀਆਨ ਜੈਤੋ ਨੂੰ ਸਿਵਲ ਹਸਪਤਾਲ ਪਹੁੰਚਾਇਆ।
