ਥਲੌਟ ''ਚ ਹਾਦਸਾ, ਚੰਡੀਗੜ੍ਹ ਦੇ 2 ਵਿਅਕਤੀਆਂ ਦੀ ਮੌਤ

Sunday, Oct 08, 2017 - 08:28 AM (IST)

ਥਲੌਟ ''ਚ ਹਾਦਸਾ, ਚੰਡੀਗੜ੍ਹ ਦੇ 2 ਵਿਅਕਤੀਆਂ ਦੀ ਮੌਤ

ਚੰਡੀਗੜ੍ਹ (ਪੁਰਸ਼ੋਤਮ) - ਚੰਡੀਗੜ੍ਹ-ਮਨਾਲੀ ਐੈੱਨ. ਐੈੱਚ. 21 'ਤੇ ਐੈੱਚ. ਆਰ. ਟੀ. ਸੀ. ਬੱਸ ਤੇ ਕਾਰ 'ਚ ਸ਼ਨੀਵਾਰ ਦੁਪਹਿਰ ਜ਼ਬਰਦਸਤ ਟੱਕਰ ਹੋ ਗਈ। ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਹੈ।   ਸ਼ਨੀਵਾਰ ਨੂੰ ਥਲੌਟ 'ਚ ਚੰਡੀਗੜ੍ਹ-ਮਨਾਲੀ ਐੈੱਨ. ਐੈੱਚ. 21 'ਤੇ ਇਹ ਹਾਦਸਾ ਹੋਇਆ। ਕਾਰ 'ਚ 3 ਵਿਅਕਤੀ ਸਵਾਰ ਸਨ। ਸਾਰੇ ਚੰਡੀਗੜ੍ਹ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦਾ ਨਾਂ ਮੈਕਮਿਲਨ, ਜਾਏ ਤੇ ਅਭਿਸ਼ੇਕ ਦੱਸੇ ਜਾ ਰਹੇ ਹਨ ਪਰ ਅਜੇ ਇਨ੍ਹਾਂ ਦੀ ਪੂਰੀ ਤਰ੍ਹਾਂ ਪਛਾਣ ਨਹੀਂ ਹੋ ਸਕੀ ਹੈ।
ਪੁਲਸ ਜਾਣਕਾਰੀ ਮੁਤਾਬਿਕ ਬੱਸ ਤੇ ਕਾਰ ਦੀ ਟੱਕਰ ਕਾਰਨ ਕਾਰ 'ਚ ਸਵਾਰ ਤਿੰਨ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਐਂਬੂਲੈਂਸ 'ਚ ਨਗਵਾਈਂ ਸਿਹਤ ਕੇਂਦਰ 'ਚ ਪਹੁੰਚਾਇਆ ਗਿਆ, ਜਿਥੇ ਇਕ ਵਿਅਕਤੀ ਨੇ ਦਮ ਤੋੜ ਦਿੱਤਾ। ਉਥੇ ਹੀ ਦੋਵੇਂ ਜ਼ਖਮੀ ਵਿਅਕਤੀਆਂ ਨੂੰ ਕੁੱਲੂ ਹਸਪਤਾਲ ਰੈਫਰ ਕਰ ਦਿੱਤਾ। ਕੁੱਲੂ ਹਸਪਤਾਲ 'ਚ ਦੂਜੇ ਵਿਅਕਤੀ ਦੀ ਵੀ ਮੌਤ ਹੋ ਗਈ। ਤੀਜੇ ਵਿਅਕਤੀ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਨੂੰ ਕੁੱਲੂ ਹਸਪਤਾਲ 'ਚ ਇਲਾਜ ਮਗਰੋਂ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ।
ਆਈ. ਓ. ਹੈੱਡ ਕਾਂਸਟੇਬਲ ਹੁਮੇਂਦਰ ਸਿੰਘ ਨੇ ਕਿਹਾ ਕਿ ਜਦੋਂ ਤਕ ਪਰਿਵਾਰਕ ਮੈਂਬਰ ਇਨ੍ਹਾਂ ਦੀ ਪਛਾਣ ਨਹੀਂ ਕਰਦੇ, ਉਦੋਂ ਤਕ ਇਨ੍ਹਾਂ ਦੀ ਪਛਾਣ ਕਰਨਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰਕੇ ਜਾਂਚ ਜਾਰੀ ਹੈ।


Related News