ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ
Tuesday, Sep 26, 2017 - 06:40 PM (IST)

ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ)— ਨੇੜਲੇ ਪਿੰਡ ਸਰਾਏਨਾਗਾ ਨੇੜੇ ਹੋਏ ਸੜਕ ਹਾਦਸੇ 'ਚ ਇਕ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਰਕਿਟ ਕਮੇਟੀ ਬਰੀਵਾਲਾ ਵਿਖੇ ਬਤੌਰ ਅਕਾਊਟੈਂਟ ਸੇਵਾਵਾਂ ਦੇ ਰਹੇ ਸਰਬਨ ਸਿੰਘ ਵਾਸੀ ਕੋਟਕਪੂਰਾ ਆਪਣੀ ਕਾਰ ਪੀ.ਬੀ.10 ਡੀ. ਐੱਫ. 0756 'ਤੇ ਡਿਊਟੀ ਲਈ ਕੋਟਕਪੂਰਾ ਤੋਂ ਡਿਊਟੀ ਲਈ ਬਰੀਵਾਲਾ ਆ ਰਿਹਾ ਸੀ ਤਾਂ ਸਰਾਏਨਾਗਾ ਨਜ਼ਦੀਕ ਅਚਾਨਕ ਹੀ ਸਰਬਨ ਸਿੰਘ ਦੀ ਕਾਰ ਬਿਜਲੀ ਦੀ ਖੰਭੇ ਨਾਲ ਟਕਰਾ ਕੇ ਬੁਰੀ ਤਰ੍ਹਾਂ ਹਾਦਸਗ੍ਰਸਤ ਹੋ ਗਈ। ਲੋਕਾਂ ਨੂੰ ਹਾਦਸੇ ਦਾ ਪਤਾ ਲੱਗਣ 'ਤੇ ਲੋਕ ਇਕੱਠੇ ਹੋ ਗਏ। ਜ਼ਖਮੀ ਸਰਬਨ ਸਿੰਘ ਨੂੰ ਬਰੀਵਾਲਾ ਦੇ ਹਸਪਤਾਲ ਪਹੁੰਚਾਇਆ ਅਤੇ ਬਰੀਵਾਲਾ ਦੇ ਡਾਕਟਰਾਂ ਨੇ ਸਰਬਨ ਸਿੰਘ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ। ਸਰਬਨ ਸਿੰਘ ਨੂੰ ਮਾਰਕਿਟ ਕਮੇਟੀ ਬਰੀਵਾਲਾ ਦੇ ਸਾਥੀਆਂ ਨੇ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਸਰਬਨ ਸਿੰਘ ਦੀ ਮੌਤ ਨਾਲ ਬਰੀਵਾਲਾ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ।