ਸੜਕ ਹਾਦਸੇ ''ਚ ਔਰਤ ਗੰਭੀਰ ਰੂਪ ਨਾਲ ਜ਼ਖਮੀ

Tuesday, Sep 05, 2017 - 06:07 PM (IST)

ਸੜਕ ਹਾਦਸੇ ''ਚ ਔਰਤ ਗੰਭੀਰ ਰੂਪ ਨਾਲ ਜ਼ਖਮੀ

ਬੰਗਾ(ਚਮਨ/ਰਾਕੇਸ਼)— ਬੰਗਾ ਨਵਾਂਸਹਿਰ ਮੁੱਖ ਮਾਰਗ 'ਤੇ ਸੜਕ ਹਾਦਸੇ 'ਚ ਇਕ ਔਰਤ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ । ਜਾਣਕਾਰੀ ਅਨੁਸਾਰ ਬੰਗਾ ਨਜ਼ਦੀਕ ਪੈਂਦੇ ਪਿੰਡ ਭੂਤਾਂ ਦੀ ਨਿਵਾਸੀ ਗੀਤਾ ਪੁੱਤਰੀ ਜਗਤਾਰ ਸਿੰਘ ਆਪਣੇ ਸਕੂਟਰੀ ' ਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ 'ਤੇ ਆ ਰਹੀ ਸੀ । ਉਹ ਜਿਵੇਂ ਹੀ ਬੰਗਾ ਮੁੱਖ ਮਾਰਗ 'ਤੇ ਪੈਂਦੇ ਸਿਵਲ ਹਸਪਤਾਲ ਨੇੜੇ ਪਹੁੰਚੀ ਤਾਂ ਕੁਲਵਿੰਦਰ ਕੌਰ ਨਾਮੀ ਔਰਤ ਜੋ ਕਿ ਸੜਕ ਵਿਚਕਾਰ ਬਣੇ ਡਿਵਾਈਡਰ ਨੂੰ ਪਾਰ ਕਰ ਰਹੀ ਸੀ ਕਿ ਅਚਾਨਕ ਸਕੂਟਰ ਨਾਲ ਟਕਰਾ ਗਈ ਅਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਈ ।ਜਿਸ ਨੂੰ ਸਥਾਨਕ ਮੌਕੇ 'ਤੇ ਹਾਜ਼ਰ ਲੋਕਾਂ ਦੀ ਮੱਦਦ ਨਾਲ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ।ਇਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਮੌਕੇ 'ਤੇ ਹਾਜ਼ਰ ਡਾਕਟਰ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਨਵਾਂਸ਼ਹਿਰ ਰੈਫਰ ਕਰ ਦਿੱਤਾ ਹੈ। 


Related News