ਸੜਕ ਹਾਦਸੇ ''ਚ ਪਰਿਵਾਰ ਦੇ 3 ਲੋਕ ਹੋਏ ਜ਼ਖਮੀ
Sunday, Apr 22, 2018 - 05:39 PM (IST)

ਟਾਂਡਾ ਉੜਮੁੜ (ਪੰਡਿਤ ਵਰਿੰਦਰ, ਮੋਮੀ)—ਐਤਵਾਰ ਦੀ ਸ਼ਾਮ ਹਾਈਵੇਅ 'ਤੇ ਬਿਜਲੀ ਘਰ ਚੌਕ ਨੇੜੇ ਸੜਕ ਹਾਦਸਾ ਵਾਪਰਨ ਕਾਰਨ ਪਰਿਵਾਰ ਦੇ 3 ਲੋਕ ਜ਼ਖਮੀ ਹੋ ਗਏ। ਹਾਦਸਾ ਸ਼ਾਮ ਚਾਰ ਵਜੇ ਉਸ ਸਮੇਂ ਹੋਇਆ ਜਦੋਂ ਪਿੰਡ ਧੋਗੜੀ ਪਰਤ ਰਹੇ ਮੋਟਰਸਾਈਕਲ ਸਵਾਰ 3 ਲੋਕ ਟਰੱਕ ਦੀ ਲਪੇਟ 'ਚ ਆ ਗਏ, ਜਿਸ ਕਰਕੇ ਕੁਲਵਿੰਦਰ ਪਤਨੀ ਦੀਪਕ ਅਤੇ ਉਸ ਦਾ 1 ਸਾਲ ਦੇ ਪੁੱਤਰ ਕਾਰਤਿਕ ਦੇ ਗੰਭੀਰ ਸੱਟਾਂ ਲੱਗੀਆਂ ਜਦਕਿ ਮੋਟਰਸਾਈਕਲ ਚਲਾ ਰਹੇ ਦੀਪਕ ਪੁੱਤਰ ਜੀਤ ਰਾਮ ਦੇ ਮਾਮੂਲੀ ਸੱਟਾਂ ਲੱਗੀਆਂ।
ਮੌਕੇ 'ਤੇ ਮੌਜੂਦ ਦਲਜੀਤ ਸਿੰਘ ਅਤੇ ਅਬਦੁਲ ਨੇ ਜ਼ਖਮੀਆਂ ਨੂੰ 108 ਐਂਬੂਲੈਂਸ ਦੇ ਜ਼ਰੀਏ ਸਰਕਾਰੀ ਹਸਪਤਾਲ ਟਾਂਡਾ ਲਿਆਂਦਾ। ਮੁੱਢਲੀ ਡਾਕਟਰੀ ਮਦਦ ਦੇ ਕੇ ਦੋਵੇਂ ਮਾਂ-ਪੁੱਤਰਾਂ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਰੈਫਰ ਕੀਤਾ ਗਿਆ।