ਮੋਟਰਸਾਈਕਲ ਸਵਾਰ ਦੋ ਨੌਜਵਾਨ ਸੜਕ ਹਾਦਸੇ ਦੌਰਾਨ ਵਾਲ-ਵਾਲ ਬਚੇ

Monday, Feb 08, 2021 - 04:06 PM (IST)

ਮੋਟਰਸਾਈਕਲ ਸਵਾਰ ਦੋ ਨੌਜਵਾਨ ਸੜਕ ਹਾਦਸੇ ਦੌਰਾਨ ਵਾਲ-ਵਾਲ ਬਚੇ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਅੱਜ ਸਵੇਰੇ ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ ਬਿਆਸ ਡੇਰੇ ਦੇ ਕੋਲੋਂ ਬਠਿੰਡਾ ਰੋਡ ਨੂੰ ਮਿਲਾਉਣ ਵਾਲੀ ਸੜਕ ’ਤੇ ਦੋ ਮੋਟਰਸਾਈਕਲ ਸਵਾਰ ਸੜਕ ਹਾਦਸੇ ਦੌਰਾਨ ਵਾਲ-ਵਾਲ ਬਚ ਗਏ। ਮਿਲੀ ਜਾਣਕਾਰੀ ਅਨੁਸਾਰ ਮਲੋਟ ਦੇ ਰਹਿਣ ਵਾਲੇ ਦੋ ਨੌਜਵਾਨ ਅਸ਼ਰਫ ਅਤੇ ਉਸ ਦਾ ਇਕ ਸਾਥੀ ਆਪਣੇ ਮੋਟਰਸਾਈਕਲ ’ਤੇ ਜ਼ਿਲ੍ਹਾ ਜੇਲ੍ਹ ਪਿੰਡ ਬੂੜਾ ਗੁੱਜਰ ਵਿਖੇ ਕੱਪੜੇ ਅਤੇ ਹੋਰ ਸਮਾਨ ਲੈ ਕੇ ਜਾ ਰਹੇ ਸਨ। ਜਿੱਥੇ ਉਹਨਾਂ ਦਾ ਭਰਾ ਜੇਲ੍ਹ ਵਿਚ ਬੰਦ ਹੈ ਪਰ ਰਸਤੇ ’ਚ ਹੀ ਉਨ੍ਹਾਂ ਦਾ ਮੋਟਰਸਾਈਕਲ ਸੜਕ ’ਤੇ ਜਾ ਰਹੀ ਇੱਕ ਕਾਰ ਦੇ ਪਿੱਛੇ ਵੱਜ ਗਿਆ। ਹਾਦਸਾ ਐਨਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਕਾਰ ਦੇ ਉਪਰ ਦੀ ਹੋ ਕੇ ਅਗਲੇ ਪਾਸੇ ਜਾ ਡਿੱਗਿਆ।

ਇਹ ਵੀ ਪੜ੍ਹੋ : ਵੱਡੀ ਆਫਤ ਤੋਂ ਬਚੋ, ਸੰਕੇਤ ਖਤਰਨਾਕ

PunjabKesari

ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਸੱਟਾਂ-ਫੇਟਾਂ ਤੋਂ ਬਚ ਗਏ ਅਤੇ ਮਾਮੂਲੀ ਝਰੀਟਾਂ ਹੀ ਆਈਆਂ। ਵੇਖਣ ਵਾਲੀ ਗੱਲ ਤਾਂ ਇਹ ਸੀ ਕਿ ਮੋਟਰਸਾਈਕਲ ਦੇ ਦੋਹੇ ਚੱਕੇ ਉਪਰ ਨੂੰ ਹੋਏ ਪਏ ਸਨ ਅਤੇ ਮੋਟਰਸਾਈਕਲ ਸੜਕ ’ਤੇ ਇਸ ਤਰ੍ਹਾਂ ਖੜਾ ਸੀ, ਜਿਵੇਂ ਸਟੈਂਡ ਲਾ ਕੇ ਠੱਲਿਆ ਹੋਵੇ। ਕਾਰ ਦਾ ਪਿਛਲਾ ਬੈਂਪਰ ਟੁੱਟ ਗਿਆ ਅਤੇ ਮੂਹਰਲੇ ਸ਼ੀਸ਼ੇ ਨੂੰ ਵੀ ਨੁਕਸਾਨ ਹੋਇਆ ਪਰ ਮੋਟਰਸਾਇਕਲ ਦਾ ਕੋਈ ਨੁਕਸਾਨ ਨਹੀ ਹੋਇਆ।

ਇਹ ਵੀ ਪੜ੍ਹੋ : ਲਾਲ ਕਿਲ੍ਹਾ ਘਟਨਾ : ਨਵਰੀਤ, ਰਣਜੀਤ ਅਤੇ ਨੌਦੀਪ ਦੇ ਮਾਮਲੇ 'ਚ ਸਬੂਤ ਇਕੱਠੇ ਕਰਨ ਲੱਗੇ ਵਕੀਲ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News